- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਚਐੱਮਵੀ ਦੀ ਐੱਨਸੀਸੀ ਆਰਮੀ ਵਿੰਗ ਦੀ ਕੈਡਿਟ ਨਿਤਿਕਾ ਨੇ ਰਚਿਆ ਇਤਿਹਾਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਐੱਨਸੀਸੀ ਆਰਮੀ ਵਿੰਗ ਦੀ ਕੈਡਿਟ ਨਿਤਿਕਾ ਨੇ ਏਅਰ ਫੋਰਸ ਸਟੇਸ਼ਨ ਆਗਰਾ ਵਿਖੇ ਹੋਏ ਪੈਰਾ ਬੇਸਿਕ ਕੋਰਸ ’ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਡਾਇਰੈਕਟੋਰੇਟ ਦੀ ਪ੍ਰਤੀਨਿਧਤਾ ਕੀਤੀ। ਉਸ ਨੇ ਭਾਰਤੀ ਹਵਾਈ ਸੈਨਾ ਦੇ ਜਹਾਜ਼ ਏਐੱਨ-32 ਤੋਂ ਤਿੰਨ ਪੈਰਾ ਜੰਪ ਸਫਲਤਾਪੂਰਵਕ ਪੂਰੇ ਕੀਤੇ ਤੇ ਸੁਰੱਖਿਅਤ ਉਤਰਾਈ ਕੀਤੀ। ਉਸ ਨੂੰ ਡੀਜੀ ਐੱਨਸੀਸੀ ਨਵੀਂ ਦਿੱਲੀ ਵੱਲੋਂ ‘ਪੈਰਾ ਵਿੰਗਜ਼’ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਏਡੀਜੀ ਮੇਜਰ ਜਨਰਲ ਗੋਰਵ ਗੌਤਮ, ਵੀਐੱਸਐੱਮ, ਐੱਸਐੱਮ ਵੱਲੋਂ ਪ੍ਰਦਾਨ ਕੀਤਾ ਗਿਆ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਨਿਤਿਕਾ ਨੂੰ ਵਧਾਈ ਦਿੰਦਿਆਂ ਮਾਣ ਮਹਿਸੂਸ ਕੀਤਾ ਤੇ ਕਿਹਾ ਕਿ ਇਹ ਪੂਰੇ ਐੱਚਐੱਮਵੀ ਪਰਿਵਾਰ ਦੇ ਲਈ ਫਖਰ ਵਾਲੀ ਗੱਲ ਹੈ ਜੋ ਬਹੁਤ ਸਾਰੇ ਵਿਦਿਆਰਥੀਆਂ ਦੇ ਲਈ ਪ੍ਰੇਰਨਾ ਸਰੋਤ ਬਣੇਗੀ। ਕੈਡਿਟ ਨਿਤਿਕਾ ਨੇ ਐੱਨਸੀਸੀ ਕੈਡਿਟਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਇਕ ਜ਼ਿੰਦਗੀ ਬਦਲ ਦੇਣ ਵਾਲਾ ਤਜਰਬਾ ਸੀ। ਸਿਖਲਾਈ ਦੀ ਮਿਆਦ ਦੌਰਾਨ ਉਹ ਵਧੇਰੇ ਸਾਹਸੀ, ਆਤਮ-ਵਿਸ਼ਵਾਸੀ ਤੇ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣ ਗਈ। ਏਐੱਨਓ ਲੈਫਟੀਨੈਂਟ ਸੋਨੀਆ ਮਹਿੰਦਰੂ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਡੀਏਵੀ ਸੀਐੱਮਸੀ ਨਵੀਂ ਦਿੱਲੀ, ਪ੍ਰਿੰਸੀਪਲ ਡਾ. ਏਕਤਾ ਖੋਸਲਾ, ਕਮਾਂਡਿੰਗ ਅਫ਼ਸਰ ਕਰਨਲ ਆਰਐੱਸ ਲੇਹਲ 2 ਪੀਬੀ ਬੀਐੱਨ ਐੱਨਸੀਸੀ ਜਲੰਧਰ, ਕੈਡਿਟ ਨਿਤਿਕਾ, ਉਸਦੇ ਮਾਪਿਆਂ ਤੇ ਪੂਰੇ ਐੱਚਐੱਮਵੀ ਪਰਿਵਾਰ ਦਾ ਧੰਨਵਾਦ ਪ੍ਰਗਟ ਕੀਤਾ ਤੇ ਖੁਸ਼ੀ ਨੂੰ ਪ੍ਰਗਟਾਇਆ।