ਐੱਚਐੱਮਵੀ ਨੂੰ ‘ਚੇਂਜ ਮੇਕਰ ਐਵਾਰਡ–2026’ ਨਾਲ ਨਿਵਾਜਿਆ
ਐੱਚਐੱਮਵੀ ਨੂੰ ‘ਚੇਂਜ ਮੇਕਰ ਅਵਾਰਡ–2026’ ਨਾਲ ਨਵਾਜਿਆ
Publish Date: Fri, 20 Feb 2026 06:38 PM (IST)
Updated Date: Fri, 20 Feb 2026 06:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਨੇ ਰਾਸ਼ਟਰੀ ਪੱਧਰ ’ਤੇ “ਚੇਂਜ ਮੇਕਰ ਅਵਾਰਡ–2026” ਪ੍ਰਾਪਤ ਕਰਕੇ ਆਪਣੀ ਉੱਤਮਤਾ ਦੇ ਸਫਰ ’ਚ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ। ਨੈਸ਼ਨਲ ਐਜੂਟਰੱਸਟ ਆਫ ਇੰਡੀਆ ਵੱਲੋਂ ਕਰਵਾਏ ਇਸ ਰਾਸ਼ਟਰੀ ਮੁਕਾਬਲੇ ’ਚ ਦੇਸ਼ ਭਰ ਦੇ 538 ਕਾਲਜਾਂ ਨੇ ਹਿੱਸਾ ਲਿਆ। ਐੱਚਐੱਮਵੀ ਨੂੰ ਵਾਤਾਵਰਣ ਸੰਭਾਲ ਤੇ ਟਿਕਾਊ ਅਭਿਆਸਾਂ ਪ੍ਰਤੀ ਅਟੁੱਟ ਵਚਨਬੱਧਤਾ ਲਈ ਇਹ ਪ੍ਰਤਿਸ਼ਠਤ ਅਵਾਰਡ ਪ੍ਰਦਾਨ ਕੀਤਾ ਗਿਆ। ਸੰਸਥਾ ਨੂੰ ਸਾਲਿਡ ਵੇਸਟ ਮੈਨੇਜਮੈਂਟ ’ਚ ਕੀਤੀ ਪਹਿਲਕਦਮੀ ਲਈ ਵਿਸ਼ੇਸ਼ ਮਾਨਤਾ ਮਿਲੀ। ਕਾਲਜ ਕੈਂਟੀਨ, ਜੂਸ ਕਾਰਨਰ ਤੇ ਹੋਸਟਲ ਮੈਸ ਤੋਂ ਇਕੱਠੇ ਕੀਤੇ ਗਏ ਬਾਇਓਡੀਗ੍ਰੇਡੇਬਲ ਕੂੜੇ ਜਿਵੇਂ ਸਬਜ਼ੀਆਂ ਤੇ ਫਲਾਂ ਦੇ ਛਿਲਕੇ, ਬਚਿਆ ਭੋਜਨ ਤੇ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਵਿਗਿਆਨਕ ਢੰਗ ਨਾਲ ਖਾਦ ਦੇ ਟੋਇਆਂ ’ਚ ਸੂਖਮ ਜੀਵਾਣੂਆਂ, ਫੰਗਸ ਤੇ ਕੀੜਿਆਂ ਦੀ ਸਹਾਇਤਾ ਨਾਲ ਪ੍ਰੋਸੈਸ ਕੀਤਾ ਜਾਂਦਾ ਹੈ। ਵਾਤਾਵਰਨ ਸੁਰੱਖਿਆ ਦੇ ਸਮਾਜਿਕ ਤੇ ਨੈਤਿਕ ਕਰਤੱਵ ਨੂੰ ਨਿਭਾਉਂਦਿਆਂ ਕੀਤੇ ਗਏ ਇਨ੍ਹਾਂ ਯਤਨਾਂ ਲਈ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੂੰ “ਅਵਾਰਡ ਆਫ ਆਨਰ” ਨਾਲ ਵੀ ਸਨਮਾਨਿਤ ਕੀਤਾ ਗਿਆ। ਨੋਡਲ ਅਫ਼ਸਰ ਡਾ. ਅੰਜਨਾ ਭਾਟੀਆ ਦੀ ਅਗਵਾਈ ਹੇਠ ਐੱਨਐੱਸਐੱਸ, ਐੱਨਸੀਸੀ ਯੂਨਿਟ ਤੇ ਫਾਈਨ ਆਰਟਸ ਵਿਭਾਗ ਨੇ ‘ਬੈਸਟ ਆਊਟ ਆਫ ਵੇਸਟ’ ਦੀਆਂ ਰਚਨਾਤਮਕ ਕਲਾਕ੍ਰਿਤੀਆਂ ਨਾਲ ਸਾਲਿਡ ਵੇਸਟ ਮੈਨੇਜਮੈਂਟ ਕਾਰਨਰ ਨੂੰ ਸਜਾਇਆ ਗਿਆ। ਇਸ ਮੌਕੇ ਡਾ. ਸੁਮਿਤ, ਡਾ. ਨੀਰੂ ਭਾਰਤੀ, ਡਾ. ਜੋਤੀ ਗੋਗੀਆ, ਲੈਫਟੀਨੈਂਟ ਸੋਨੀਆ ਮਹੇਂਦਰੂ, ਸੁਸ਼੍ਰੀ ਹਰਮਾਨੂ ਤੇ ਡਾ. ਸ਼ੈਲੇਂਦਰ ਸਮੇਤ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।