- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋ-ਖੋ ਅੰਡਰ-21 ਲੜਕੀਆਂ ਦੇ ਮੁਕਾਬਲੇ ’ਚ ਐੱਚਐੱਮਵੀ ਕਾਲਜ ਪਹਿਲੇ ਸਥਾਨ ’ਤੇ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਖਿਡਾਰੀਆਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋ-ਖੋ ਅੰਡਰ-21 ਲੜਕਿਆਂ ਦੇ ਮੁਕਾਬਲੇ ’ਚ ਹੈਲਪਿੰਗ ਹੈਂਡ ਸਪੋਰਟਸ ਕਲੱਬ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਏਵਾਈ ਸਪੋਰਟਸ ਅਕੈਡਮੀ ਦੂਜੇ ਤੇ ਪਿੰਡ ਭਠਨੂਰਾ ਤੇ ਗ੍ਰਾਮ ਪੰਚਾਇਤ ਲਿੱਦਰਾ ਕਲੋਨੀ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ।
ਅੰਡਰ-21 (ਲੜਕੀਆਂ) ਦੇ ਮੁਕਾਬਲਿਆਂ ’ਚ ਐੱਚਐੱਮਵੀ ਕਾਲਜ ਨੇ ਪਹਿਲਾ, ਦੇਵੀ ਸਹਾਇ ਸੀਨੀਅਰ ਸੈਕੰਡਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਪਿੰਡ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਸੀਆਂ ਕਾਨਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਜੂਡੋ ਅੰਡਰ-14 ਲੜਕਿਆਂ ਦੇ 45 ਕਿਲੋ ਭਾਰ ਵਰਗ ਮੁਕਾਬਲੇ ’ਚ ਪ੍ਰੀਤਮ, ਜੂਨੀਅਰ ਮਾਡਲ ਸਕੂਲ ਨੇ ਪਹਿਲਾ, ਸੁਖਦੀਪ, ਸਰਕਾਰੀ ਮਿਡਲ ਸਕੂਲ ਖੁਰਲਾ ਕਿੰਗਰਾ ਨੇ ਦੂਜਾ ਤੇ ਇਕਮਜੀਤ ਸਿੰਘ, ਨਕੋਦਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 (ਲੜਕੇ) 30 ਕਿਲੋ ਭਾਰ ਵਰਗ ’ਚ ਮੋਹਿਤ, ਸਰਕਾਰੀ ਮਿਡਲ ਸਕੂਲ ਖੁਰਲਾ ਕਿੰਗਰਾ ਨੇ ਪਹਿਲਾ, ਹਰਮਨ ਸਿੰਘ ਨੇ ਦੂਜਾ ਤੇ ਅਰਮਾਨ, ਕੋਟ ਰਾਮਦਾਸ ਤੇ ਅਰਮਾਨ, ਖੁਰਲਾ ਕਿੰਗਰਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-14 (ਲੜਕੀਆਂ) 40 ਕਿਲੋ ਭਾਰ ਵਰਗ ਮੁਕਾਬਲੇ ’ਚ ਕ੍ਰਿਤਿਕਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਨੇ ਪਹਿਲਾ, ਗੁਰਲੀਨ ਕੌਰ, ਕੈਂਬ੍ਰਿਜ ਸਕੂਲ ਨੇ ਦੂਜਾ ਤੇ ਗੁਰਪ੍ਰੀਤ ਕੌਰ ਸਰਕਾਰੀ ਮਿਡਲ ਸਕੂਲ ਖੁਰਲਾ ਕਿੰਗਰਾ ਨੇ ਤੀਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-17 (ਲੜਕਿਆਂ) ਦੇ ਮੁਕਾਬਲੇ ’ਚ ਦੋਆਬਾ ਖਾਲਸਾ ਸਕੂਲ ਨੇ ਕੈਂਬ੍ਰਿਜ ਸਕੂਲ ਨੂੰ 2-0 ਨਾਲ ਹਰਾਇਆ। ਸੰਤ ਬਾਬਾ ਪਾਰਖ ਸਿੰਘ ਦੀ ਟੀਮ ਨੇ ਐੱਮਜੀਐੱਨ ਸਕੂਲ ਨੂੰ 2-0 ਨਾਲ ਹਰਾਇਆ। ਫੁੱਟਬਾਲ ਅੰਡਰ-17 ਲ਼ੜਕੀਆਂ ਦੇ ਮੁਕਾਬਲੇ ’ਚ ਰੁੜਕਾਂ ਕਲਾਂ ਦੀ ਟੀਮ ਨੇ ਸਕਿਲਰ ਫੁੱਟਬਾਲ ਅਕੈਡਮੀ ਨੂੰ 2-0 ਨਾਲ ਹਰਾਇਆ। ਕ੍ਰਿਕਟ ਮੁਕਾਬਲੇ ’ਚ ਸਰਕਾਰੀ ਕ੍ਰਿਕਟ ਸੈਂਟਰ ਦੀ ਟੀਮ ਨੇ ਜਲੰਧਰ ਵੈਸਟ ਦੀ ਟੀਮ ਨੂੰ ਹਰਾਇਆ। ਅੱਜ ਹੋਏ ਟੈਨਿਸ ਮੁਕਾਬਲਿਆਂ ਦੌਰਨ ‘ਆਪ’ ਆਗੂ ਨਿਤਿਨ ਕੋਹਲੀ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਵਿਪਨ ਚੰਦਰ ਭਠਾਣੀਆਂ, ਸੇਵਾ ਮੁਕਤ ਡਿਪਟੀ ਡਾਇਰੈਕਟਰ, ਬਾਗਬਾਨੀ ਵਿਭਾਗ, ਅਸ਼ੋਕ ਕੁਮਾਰ ਅਸਿਸਟੈਂਟ ਕਮਿਸ਼ਨਰ, ਐਕਸਾਈਜ਼ ਵਿਭਾਗ, ਰਮਨ ਤੇ ਰਸ਼ਵਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ।