
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਚਐੱਮਵੀ ’ਚ ਵਾਤਾਵਰਣ ਅਨੁਕੂਲ ਰੱਖੜੀ ਦਾ ਤਿਉਹਾਰ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਦੇ ਵਾਤਾਵਰਣ ਕਲੱਬ ਤੇ ਪੀਜੀ ਜੁਆਲੋਜੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਸੀਡ ਰੱਖੜੀ ਤੇ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਸੀਡ ਰੱਖੜੀਆਂ ਨੇ ਰਵਾਇਤੀ ਭਾਵਨਾ ਨੂੰ ਕੁਦਰਤ ਦੇ ਪਾਲਣ-ਪੋਸ਼ਣ ਤੇ ਸੁਰੱਖਿਆ ਦੇ ਸੰਕਲਪ ਨਾਲ ਸੁੰਦਰ ਢੰਗ ਨਾਲ ਜੋੜ ਕੇ ਇਕ ਮਹੱਤਵਪੂਰਨ ਵਾਤਾਵਰਣ ਸੰਦੇਸ਼ ਦਿੱਤਾ। ਡਾ. ਰਾਖੀ ਮਹਿਤਾ ਦੀ ਨਿਗਰਾਨੀ ਹੇਠ ਡਿਜ਼ਾਈਨ ਵਿਭਾਗ ਦੀ ਡਿਜ਼ਾਈਨਿੰਗ ਹੱਬ ਸੋਸਾਇਟੀ ਨੇ ਵਿਦਿਆਰਥੀਆਂ ਲਈ ਥਾਲੀ ਸਜਾਵਟ ਤੇ ਰੱਖੜੀ ਬਣਾਉਣ ਦੇ ਮੁਕਾਬਲੇ ਵੀ ਕਰਵਾਏ। ਸਭ ਤੋਂ ਵਧੀਆ ਰੱਖੜੀਆਂ ਪੁਲਿਸ ਕਮਿਸ਼ਨਰ ਨੂੰ ਉਨ੍ਹਾਂ ਪੁਲਿਸ ਕਰਮਚਾਰੀਆਂ ਦੀ ਪਸ਼ੰਸਾ ਤੇ ਸਤਿਕਾਰ ਦੇ ਸੰਕੇਤ ਵਜੋਂ ਭੇਜੀਆਂ ਗਈਆਂ। ਵਿਸ਼ੇਸ਼ ਵਿਕਸ਼ਾ ਬੰਧਨ ਗਤੀਵਿਧੀ ਕਰਵਾਈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਾਤਾਵਰਣ ਕਲੱਬ ਦੇ ਸੁਹਿਰਦ ਯਤਨਾਂ ਦੀ ਪ੍ਰਸ਼ੰਸਾ ਕੀਤੀ। ਡਾ. ਸੀਮਾ ਮਰਵਾਹਾ, ਮੁਖੀ, ਪੀਜੀ ਵਿਭਾਗ ਆਫ ਜ਼ੂਆਲੋਜੀ ਤੇ ਡੀਨ ਅਕਾਦਮਿਕ ਨੇ ਰੱਖੜੀ ਨਾਲ ਜੁੜੇ ਪਿਆਰ, ਦੇਖਭਾਲ, ਸੁਰੱਖਿਆ ਤੇ ਜ਼ਿੰਮੇਵਾਰੀ ਦੇ ਮੁੱਲਾਂ ਨੂੰ ਉਜਾਗਰ ਕੀਤਾ।