ਪਦਯਾਤਰਾ ’ਚ ਸ਼ਾਮਲ ਹੋਣਗੇ ਵੱਡੀ ਗਿਣਤੀ ਭਾਜਪਾ ਵਰਕਰ: ਹਿੱਕੀ ‘ਅਰਾਜਕਤਾ ਮਿਟਾਓ, ਲੋਕਤੰਤਰ ਬਚਾਓ’ ਪਦਯਾਤਰਾ ’ਚ ਜਲੰਧਰ ਤੋਂ ਵੱਡੀ ਗਿਣਤੀ ’ਚ ਸ਼ਾਮਲ ਹੋਣਗੇ ਭਾਜਪਾ ਵਰਕਰ: ਅਸ਼ੋਕ ਸਰੀਨ ਹਿੱਕੀ
Publish Date: Mon, 26 Oct 2026 06:53 PM (IST)
Updated Date: Tue, 27 Oct 2026 04:01 AM (IST)
28 ਅਕਤੂਬਰ ਨੂੰ ਹੁਸ਼ਿਆਰਪੁਰ ਵਿਖੇ ਹੋਵੇਗੀ ਦੋਆਬਾ ਪਦਯਾਤਰਾ ਜਲੰਧਰ ਦੇ ਵਰਕਰ ਸਵੇਰੇ 9 ਵਜੇ ਨੰਦਾ ਫਾਰਮ ਤੋਂ ਹੋਣਗੇ ਰਵਾਨਾ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ ਭਾਜਪਾ ਪੰਜਾਬ ਵੱਲੋਂ ‘ਅਰਾਜਕਤਾ ਮਿਟਾਓ, ਲੋਕਤੰਤਰ ਬਚਾਓ’ ਮੁਹਿੰਮ ਤਹਿਤ ਕੱਢੀਆਂ ਜਾ ਰਹੀਆਂ ਪਦਯਾਤਰਾਵਾਂ ’ਚ ਜਲੰਧਰ ਤੋਂ ਵੱਡੀ ਗਿਣਤੀ ’ਚ ਭਾਜਪਾ ਵਰਕਰ ਸ਼ਾਮਲ ਹੋਣਗੇ। ਇਸ ਸਬੰਧੀ ਜਲੰਧਰ ਭਾਜਪਾ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਦੱਸਿਆ ਕਿ ਦੋਆਬਾ ਖੇਤਰ ਦੀ ਪਦਯਾਤਰਾ 28 ਅਕਤੂਬਰ ਨੂੰ ਸਵੇਰੇ 10 ਵਜੇ ਹੁਸ਼ਿਆਰਪੁਰ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਪਦਯਾਤਰਾ ’ਚ ਸ਼ਾਮਲ ਹੋਣ ਲਈ ਜਲੰਧਰ ਦੇ ਭਾਜਪਾ ਵਰਕਰ ਤੇ ਸਮਰਥਕ ਸਵੇਰੇ 9 ਵਜੇ ਨੰਦਾ ਫਾਰਮ, ਜਲੰਧਰ-ਹੁਸ਼ਿਆਰਪੁਰ ਰੋਡ, ਆਦਮਪੁਰ ਨੇੜੇ ਇਕੱਠੇ ਹੋਣਗੇ ਤੇ ਉੱਥੋਂ ਹੁਸ਼ਿਆਰਪੁਰ ਲਈ ਰਵਾਨਾ ਹੋਣਗੇ। ਪਾਰਟੀ ਨੇ ਦੱਸਿਆ ਕਿ ਇਸ ਪਦਯਾਤਰਾ ’ਚ ਕੌਮੀ ਆਗੂ ਤੇ ਕੇਂਦਰੀ ਮੰਤਰੀ ਵੀ ਸ਼ਮੂਲੀਅਤ ਕਰਨਗੇ। ਅਸ਼ੋਕ ਸਰੀਨ ਹਿੱਕੀ ਨੇ ਪਦਯਾਤਰਾ ’ਚ ਵੱਧ ਤੋਂ ਵੱਧ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਿਧਾਨ ਸਭਾ ਹਲਕਿਆਂ ਤੇ ਮੰਡਲਾਂ ’ਚ ਸੰਪਰਕ ਤੇ ਤਾਲਮੇਲ ਦੀ ਜ਼ਿੰਮੇਵਾਰੀ ਵੱਖ-ਵੱਖ ਆਗੂਆਂ ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਪਾਰਟੀ ਤੇ ਕੇਂਦਰ ਸਰਕਾਰ ਵਿਰੁੱਧ ਕੀਤੇ ਜਾ ਰਹੇ ਕਥਿਤ ਗੁੰਮਰਾਹਕੁੰਨ ਪ੍ਰਚਾਰ ਦਾ ਜਵਾਬ ਦੇਣਾ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਮੌਕੇ ਭਾਜਪਾ ਦੇ ਜਨ. ਸਕੱਤਰ ਯੋਗੇਸ਼ ਧੀਰ, ਦਵਿੰਦਰ ਭਾਰਦਵਾਜ ਤੇ ਮੀਤ ਪ੍ਰਧਾਨ ਅਸ਼ਵਨੀ ਭੰਡਾਰੀ ਵੀ ਮੌਜੂਦ ਸਨ। ਪਦਯਾਤਰਾ ਦੇ ਪ੍ਰਬੰਧਾਂ ਲਈ ਜਲੰਧਰ ਭਾਜਪਾ ਵੱਲੋਂ ਵੱਖ-ਵੱਖ ਮੰਡਲਾਂ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ’ਚ ਰੋਜ਼ ਪਾਰਕ-ਕਬੀਰ ਨਗਰ ਤੋਂ ਜੌਲੀ ਬੇਦੀ, ਭਗਤ ਸਿੰਘ ਕਾਲੋਨੀ-ਮਕਸੂਦਾਂ ਤੋਂ ਅਮਿਤ ਭਾਟੀਆ, ਸੋਢਲ ਤੋਂ ਰਾਜੇਸ਼ ਮਲਹੋਤਰਾ, ਸੰਤੋਖਪੁਰਾ-ਵਿਕਾਸਪੁਰੀ ਤੋਂ ਗੁਰਪ੍ਰੀਤ ਵਿੱਕੀ, ਕਿਸ਼ਨਪੁਰਾ ਤੋਂ ਸੰਨੀ ਸ਼ਰਮਾ, ਭਗਤ ਸਿੰਘ ਕਿਲਾ ਮੁਹੱਲਾ ਤੋਂ ਮਨੀਸ਼ ਵਿਜ, ਦਕੋਹਾ-ਪਰਾਗਪੁਰ ਤੋਂ ਗੋਲਡੀ ਭਾਟੀਆ ਤੇ ਰਾਮਾ ਮੰਡੀ ਤੋਂ ਰਮਨ ਪੱਬੀ ਸ਼ਾਮਲ ਹਨ। ਇਸ ਤੋਂ ਇਲਾਵਾ ਮੰਡਲ ਨੰਬਰ 6 ਤੋਂ ਅਸ਼ਵਨੀ ਭੰਡਾਰੀ, ਮੰਡਲ ਨੰ. 7 ਤੋਂ ਬਲਜੀਤ ਪ੍ਰਿੰਸ, ਮੰਡਲ ਨੰ. 8 ਤੋਂ ਗੌਤਮ ਕੁਕਰੇਜਾ, ਬਸਤੀ ਗੁਜ਼ਾਂ ਤੋਂ ਅਨੂ ਵਰਮਾ, ਬਸਤੀ ਦਾਨਿਸ਼ਮੰਦਾ ਤੋਂ ਕੁਨਾਲ ਸ਼ਰਮਾ, ਬਸਤੀ ਬਾਵਾ ਖੇਲ ਤੋਂ ਸੁਨੀਲ ਮੋਂਟੂ, ਮਾਡਲ ਹਾਊਸ ਤੋਂ ਯੋਗੇਸ਼ ਮਲਹੋਤਰਾ, ਘਾਹ ਮੰਡੀ ਤੋਂ ਬ੍ਰਿਜੇਸ਼ ਸ਼ਰਮਾ ਤੇ ਭਾਰਗਵ ਨਗਰ ਤੋਂ ਤਰਸੇਮ ਥਾਪਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਹਿੱਕੀ ਨੇ ਸਾਰੇ ਨਿਯੁਕਤ ਇੰਚਾਰਜਾਂ ਨੂੰ ਆਪਣੇ-ਆਪਣੇ ਮੰਡਲਾਂ ਦੇ ਅਹੁਦੇਦਾਰਾਂ, ਵਰਕਰਾਂ ਤੇ ਸਮਰਥਕਾਂ ਨਾਲ ਸੰਪਰਕ ਕਰ ਕੇ ਪਦਯਾਤਰਾ ’ਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ ਕੀਤੀ।