ਅਸ਼ੋਕ ਸਰੀਨ ਹਿੱਕੀ ਨੇ ਐਲਾਨੀ ਜ਼ਿਲ੍ਹਾ ਕਾਰਜਕਾਰਨੀ ਜਲੰਧਰ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਐਲਾਨੀ ਜ਼ਿਲ੍ਹਾ ਕਾਰਜਕਾਰਨੀ
Publish Date: Sat, 24 Oct 2026 06:56 PM (IST)
Updated Date: Sun, 25 Oct 2026 04:02 AM (IST)
ਤਜਰਬੇਕਾਰ ਤੇ ਮਿਹਨਤੀ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ ਨੌਜਵਾਨਾਂ, ਔਰਤਾਂ ਅਤੇ ਵੱਖ-ਵੱਖ ਵਰਗਾਂ ਨੂੰ ਦਿੱਤੀ ਨੁਮਾਇੰਦਗੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਆਪਣੀ ਨਵੀਂ ਜ਼ਿਲ੍ਹਾ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਕਾਰਜਕਾਰਨੀ ਦੇ ਗਠਨ ਦੌਰਾਨ ਸੰਗਠਨਾਤਮਕ ਤਜਰਬੇ, ਕਾਰਜਕੁਸ਼ਲਤਾ ਤੇ ਜ਼ਮੀਨੀ ਪੱਧਰ ’ਤੇ ਪਾਰਟੀ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੇ ਵਰਕਰਾਂ ਨੂੰ ਤਰਜੀਹ ਦਿੱਤੀ ਗਈ ਹੈ। ਨਵੀਂ ਕਾਰਜਕਾਰਨੀ ’ਚ ਨੌਜਵਾਨਾਂ, ਔਰਤਾਂ, ਅਨੁਸੂਚਿਤ ਜਾਤੀਆਂ (ਐੱਸਸੀ), ਪੱਛੜੀਆਂ ਸ਼੍ਰੇਣੀਆਂ (ਓਬੀਸੀ) ਤੇ ਹੋਰ ਵਰਗਾਂ ਦੇ ਆਗੂਆਂ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਹੈ। ਇਸ ਦੌਰਾਨ ਐਲਾਨੀ ਗਈ ਸੂਚੀ ਅਨੁਸਾਰ ਰਾਜੇਸ਼ ਕਪੂਰ, ਅਸ਼ਵਨੀ ਭੰਡਾਰੀ, ਭੁਪਿੰਦਰ ਕੁਮਾਰ, ਮਨੀਸ਼ ਵਿਜ, ਮੀਨੂ ਸ਼ਰਮਾ, ਗੌਤਮ ਕੁਕਰੇਜਾ, ਗੋਲਡੀ ਭਾਟੀਆ ਤੇ ਸੁਨੀਲ ਮੋਂਟੂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਦੀਪਕ ਤੇਲੂ, ਦਵਿੰਦਰ ਭਾਰਦਵਾਜ ਤੇ ਯੋਗੇਸ਼ ਧੀਰ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਕੱਤਰਾਂ ਵਜੋਂ ਅਮਿਤ ਭਾਟੀਆ, ਅਸ਼ਵਨੀ ਅਟਵਾਲ, ਸਨੀ ਸ਼ਰਮਾ, ਤਰਸੇਮ ਥਾਪਾ, ਬਲਜੀਤ ਪ੍ਰਿੰਸ, ਸ਼ਾਲੂ ਯਾਦਵ, ਹਿਮਾਂਸ਼ੂ ਸ਼ਰਮਾ ਤੇ ਕੁਨਾਲ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਹੈ। ਰਾਜੇਸ਼ ਮਲਹੋਤਰਾ ਨੂੰ ਖ਼ਜ਼ਾਨਚੀ ਤੇ ਬ੍ਰਿਜਮੋਹਨ ਗੁਪਤਾ ਨੂੰ ਸਹਿ-ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਗੋਪਾਲ ਕਿਸ਼ਨ ਸੋਨੀ ਨੂੰ ਦਫ਼ਤਰ ਸਕੱਤਰ, ਅਨੁਜ ਸ਼ਾਰਦਾ ਨੂੰ ਦਫ਼ਤਰ ਮੁਖੀ ਤੇ ਮਹਿੰਦਰ ਭਗਤ ਨੂੰ ਸਹਿ-ਦਫ਼ਤਰ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੀਡੀਆ ਨਾਲ ਤਾਲਮੇਲ ਲਈ ਦਵਿੰਦਰ ਸਿੰਘ ਲੁਬਾਣਾ ਤੇ ਬ੍ਰਿਜੇਸ਼ ਸ਼ਰਮਾ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਗਗਨ ਬੇਦੀ ਨੂੰ ਸੋਸ਼ਲ ਮੀਡੀਆ ਇੰਚਾਰਜ ਤੇ ਅਰਜੁਨ ਸਿੰਘ ਹੈਪੀ ਨੂੰ ਸਹਿ-ਸੋਸ਼ਲ ਮੀਡੀਆ ਇੰਚਾਰਜ ਬਣਾਇਆ ਗਿਆ ਹੈ। ਜੌਲੀ ਬੇਦੀ ਨੂੰ ਮੁੱਖ ਬੁਲਾਰੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਦਿਨੇਸ਼ ਖੰਨਾ, ਅਨੂ ਵਰਮਾ, ਵਰੁਣ ਨਾਗਪਾਲ, ਸੋਨੂੰ ਹੰਸ ਤੇ ਵਰੁਣ ਤਨੇਜਾ ਨੂੰ ਬੁਲਾਰੇ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਨਿਲ ਸ਼ਰਮਾ ਨੂੰ ਆਈਟੀ ਇੰਚਾਰਜ ਬਣਾਇਆ ਗਿਆ ਹੈ। ਪ੍ਰਮੋਦ ਕਸ਼ਯਪ ਤੇ ਪੰਕਜ ਖੰਨਾ ਨੂੰ ਪ੍ਰੋਗਰਾਮ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸੰਜੀਵ ਸ਼ਰਮਾ ਮਨੀ, ਰਾਘਵ ਜੋਤੀ ਤੇ ਆਲਮ ਮੱਕੜ ਨੂੰ ਜ਼ਿਲ੍ਹਾ ਸੈੱਲ ਕਨਵੀਨਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਵਿੱਕੀ, ਸੰਦੀਪ ਕੁਮਾਰ ਤੇ ਰਜਿੰਦਰ ਸਿੰਘ ਪੱਪੀ ਨੂੰ ਪ੍ਰਚਾਰ ਸਕੱਤਰ ਬਣਾਇਆ ਗਿਆ ਹੈ। ਯੋਗੇਸ਼ ਮਲਹੋਤਰਾ, ਵਿਸ਼ਨੂੰ ਜੋਸ਼ੀ, ਜਸਵੀਰ ਸਿੰਘ ਜੱਜ ਤੇ ਮੋਨੂੰ ਪੁਰੀ ਨੂੰ ਪ੍ਰੋਟੋਕੋਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੌਰਾਨ ਭਾਜਪਾ ਦੇ ਵੱਖ-ਵੱਖ ਮੋਰਚਿਆਂ ਦੀ ਅਗਵਾਈ ਲਈ ਸਾਹਿਲ ਸ਼ਰਮਾ ਨੂੰ ਯੁਵਾ ਮੋਰਚਾ ਪ੍ਰਧਾਨ, ਗੁਰਦੇਵ ਸਿੰਘ ਨੂੰ ਕਿਸਾਨ ਮੋਰਚਾ ਪ੍ਰਧਾਨ, ਸ਼ੈਲੀ ਖੰਨਾ ਨੂੰ ਮਹਿਲਾ ਮੋਰਚਾ ਪ੍ਰਧਾਨ, ਦਿਨੇਸ਼ ਵਰਮਾ ਨੂੰ ਓਬੀਸੀ ਮੋਰਚਾ ਪ੍ਰਧਾਨ, ਕ੍ਰਿਸ਼ਨਾ ਮੀਨੀਆ ਨੂੰ ਐੱਸਸੀ ਮੋਰਚਾ ਪ੍ਰਧਾਨ ਤੇ ਹਰਬੰਸ ਲਾਲ ਮਿੱਠਾ ਨੂੰ ਘੱਟ ਗਿਣਤੀ ਮੋਰਚਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।