Hero Asian Champions Trophy : ਭਾਰਤ ਤੇ ਕੋਰੀਆ ਦਾ ਹਾਕੀ ਮੈਚ ਵੇਖਣ ਲਈ ਸਟੇਡੀਅਮ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਵਿੱਚ ਚੱਲ ਰਹੇ ਏਸ਼ਿਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਲੀਗ ਮੈਚ ਦੇ ਆਖਰੀ ਮੈਚ ਵਿੱਚ ਜੋ ਭਾਰਤ ਅਤੇ ਕੋਰੀਆ ਵਿਚਕਾਰ ਖੇਡਿਆ ਜਾਣਾ ਹੈ, ਵੇਖਣ ਲਈ ਸਟੇਡੀਅਮ ਪਹੁੰਚ ਚੁੱਕੇ ਹਨ।
Publish Date: Mon, 02 Nov 2026 05:24 PM (IST)
Updated Date: Mon, 02 Nov 2026 07:05 PM (IST)
ਤੇਜਿੰਦਰ ਕੌਰ ਥਿੰਦ, ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਵਿੱਚ ਚੱਲ ਰਹੇ ਏਸ਼ਿਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਲੀਗ ਮੈਚ ਦੇ ਆਖਰੀ ਮੈਚ ਵਿੱਚ ਜੋ ਭਾਰਤ ਅਤੇ ਕੋਰੀਆ ਵਿਚਕਾਰ ਖੇਡਿਆ ਜਾਣਾ ਹੈ, ਵੇਖਣ ਲਈ ਸਟੇਡੀਅਮ ਪਹੁੰਚ ਚੁੱਕੇ ਹਨ। ਉਹਨਾਂ ਦਰਸ਼ਕਾਂ ਵੱਲ ਵੀ ਹੱਥ ਹਿਲਾਇਆ ਤੇ ਹੁਣ ਟੀਮ ਨੂੰ ਮਿਲਣ ਲਈ ਜਾ ਰਹੇ।
ਉਹਨਾਂ ਦੇ ਨਾਲ ਹਾਕੀ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ, ਹਾਕੀ ਇੰਡੀਆ ਦੇ ਵਾਈਸ ਪ੍ਰੈਸੀਡੈਂਟ ਤੇ ਪੰਜਾਬ ਹਾਕੀ ਦੇ ਪ੍ਰਧਾਨ ਨਿਤਿਨ ਕੋਹਲੀ ਵੀ ਮੌਜੂਦ ਰਹੇ।