- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਤੇ ਆਸ-ਪਾਸ ਦੇ ਹਾਈਵੇ ’ਤੇ ਸੜਕ ਕਿਨਾਰੇ ਖੜ੍ਹੇ ਟਰੱਕ ਕੰਟੇਨਰ ਤੇ ਹੋਰ ਭਾਰੀ ਵਾਹਨ ਹੁਣ ਸਿਰਫ਼ ਆਵਾਜਾਈ ਵਿਚ ਰੁਕਾਵਟ ਨਹੀਂ, ਸਗੋਂ ਜੀਵਨ ਲਈ ਖ਼ਤਰਾ ਬਣ ਰਹੇ ਹਨ। ਸ਼ਨਿਚਰਵਾਰ ਨੂੰ ਜਲੰਧਰ-ਮਕਸੂਦਾਂ ਬਾਈਪਾਸ ਹਾਈਵੇ ’ਤੇ ਖੜ੍ਹੇ ਟਰੱਕ ਵਿਚ ਕਾਰ ਦੀ ਟੱਕਰ ਨਾਲ ਤਿੰਨ ਲੋਕਾਂ ਦੀ ਮੌਤ ਨੇ ਇਹ ਖਤਰਾ ਮੁੜ ਸਾਹਮਣੇ ਲਿਆ ਦਿੱਤਾ। ਕਾਰ ਵਿਚ ਸਵਾਰ ਤਿੰਨਾਂ ਲੋਕਾਂ ਦੀ ਹਾਦਸੇ ਵਿਚ ਮੌਤ ਹੋ ਗਈ ਸੀ।

ਸੁਕਰਾਂਤ, ਜਾਗਰਣ, ਜਲੰਧਰ : ਸ਼ਹਿਰ ਤੇ ਆਸ-ਪਾਸ ਦੇ ਹਾਈਵੇ ’ਤੇ ਸੜਕ ਕਿਨਾਰੇ ਖੜ੍ਹੇ ਟਰੱਕ ਕੰਟੇਨਰ ਤੇ ਹੋਰ ਭਾਰੀ ਵਾਹਨ ਹੁਣ ਸਿਰਫ਼ ਆਵਾਜਾਈ ਵਿਚ ਰੁਕਾਵਟ ਨਹੀਂ, ਸਗੋਂ ਜੀਵਨ ਲਈ ਖ਼ਤਰਾ ਬਣ ਰਹੇ ਹਨ। ਸ਼ਨਿਚਰਵਾਰ ਨੂੰ ਜਲੰਧਰ-ਮਕਸੂਦਾਂ ਬਾਈਪਾਸ ਹਾਈਵੇ ’ਤੇ ਖੜ੍ਹੇ ਟਰੱਕ ਵਿਚ ਕਾਰ ਦੀ ਟੱਕਰ ਨਾਲ ਤਿੰਨ ਲੋਕਾਂ ਦੀ ਮੌਤ ਨੇ ਇਹ ਖਤਰਾ ਮੁੜ ਸਾਹਮਣੇ ਲਿਆ ਦਿੱਤਾ। ਕਾਰ ਵਿਚ ਸਵਾਰ ਤਿੰਨਾਂ ਲੋਕਾਂ ਦੀ ਹਾਦਸੇ ਵਿਚ ਮੌਤ ਹੋ ਗਈ ਸੀ।
ਇਹ ਹਾਦਸਾ ਕੋਈ ਇਕੱਲੀ ਘਟਨਾ ਨਹੀਂ ਹੈ। ਪਿਛਲੇ ਇਕ ਸਾਲ ਵਿਚ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਅਜਿਹੇ ਕਈ ਹਾਦਸੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਚਲਦੇ ਵਾਹਨ ਸੜਕ ਕਿਨਾਰੇ ਖੜ੍ਹੇ ਟਰੱਕ ਜਾਂ ਕੰਟੇਨਰ ਨਾਲ ਟਕਰਾਏ ਅਤੇ ਲੋਕਾਂ ਦੀ ਜਾਨ ਗਈ। ਸਵਾਲ ਇਹ ਹੈ ਕਿ ਆਖਰ ਹਾਈਵੇ ਅਤੇ ਮੁੱਖ ਸੜਕਾਂ ’ਤੇ ਭਾਰੀ ਵਾਹਨ ਕਿਉਂ ਖੜ੍ਹੇ ਰਹਿੰਦੇ ਹਨ? ਕੀ ਵਾਹਨ ਚਾਲਕਾਂ ਕੋਲ ਸੁਰੱਖਿਅਤ ਪਾਰਕਿੰਗ ਦੀ ਵਿਵਸਥਾ ਨਹੀਂ ਹੈ ਜਾਂ ਉਹ ਸਹੂਲਤ ਲਈ ਸੜਕ ਨੂੰ ਹੀ ਪਾਰਕਿੰਗ ਬਣਾ ਲੈਂਦੇ ਹਨ? ਅਤੇ ਜੇਕਰ ਕਿਸੇ ਸੜਕ ’ਤੇ ਰੋਜ਼ਾਨਾ ਭਾਰੀ ਵਾਹਨ ਖੜ੍ਹੇ ਹੁੰਦੇ ਹਨ ਤਾਂ ਟ੍ਰੈਫਿਕ ਪੁਲਿਸ ਅਤੇ ਸੰਬੰਧਿਤ ਏਜੰਸੀਆਂ ਦੀ ਨਿਗਰਾਨੀ ਕਿੱਥੇ ਹੈ?
ਦੂਜੇ ਪਾਸੇ, ਸ਼ਨਿਚਰਵਾਰ ਨੂੰ ਹੋਏ ਹਾਦਸੇ ਵਿਚ ਪੁਲਿਸ ਨੇ ਕੰਟੇਨਰ ਚਾਲਕ ਮਾਨਸਾ ਦੇ ਰਹਿਣ ਵਾਲੇ ਨਛੱਤਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਾਲਕ ਦਾ ਕਹਿਣਾ ਸੀ ਕਿ ਉਹ ਤਾਂ ਸਿਰਫ਼ ਪਤਾ ਪੁੱਛਣ ਲਈ ਉਤਰਿਆ ਸੀ ਕਿ ਹਾਦਸਾ ਹੋ ਗਿਆ।