ਕਿਸ਼ਨਗੜ੍ਹ ਚੌਂਕ 'ਚ ਦੇਖਦਿਆਂ-ਦੇਖਦਿਆਂ ਲੱਗਿਆ ਘੰਟਿਆਂ ਬੱਧੀ ਭਾਰੀ ਟਰੈਫਿਕ ਜਾਮ, ਸੜਕ ਸੁਰੱਖਿਆ ਫੋਰਸ ਪਹੁੰਚੀ ਮੌਕੇ 'ਤੇ; ਜਾਣੋ ਕੀ ਪਿਆ ਸੀ ਪੰਗਾ? ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਂਕ ਵਿਖੇ ਟਰੈਫਿਕ ਲਾਈਟਾਂ ਤੇ ਇੱਕ ਵੱਡੇ ਟਰਾਲੇ ਦਾ ਐਕਸਲ ਟੁੱਟਣ ਕਾਰਨ ਟਰਾਲਾ ਚੌਂਕ ਵਿੱਚ ਫਸ ਗਿਆ ਜਿਸ ਕਾਰਨ ਘੰਟਿਆਂ ਬੱਧੀ ਭਾਰੀ ਟਰੈਫਿਕ ਜਾਮ ਲਗਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 11:15 ਵਜੇ ਦੇ ਕਰੀਬ 112 ਕੰਟਰੋਲ ਨੂੰ ਰੂਮ ਤੋਂ ਸੂਚਨਾ ਮਿਲੀ ਕਿ ਕਿਸ਼ਨਗੜ੍ਹ ਚੌਂਕ ਵਿੱਚ ਭਾਰੀ ਟਰੈਫਿਕ ਜਾਮ ਲੱਗਾ ਹੋਇਆ ਹੈ।
Publish Date: Sat, 25 Jul 2026 01:57 PM (IST)
Updated Date: Sat, 25 Jul 2026 02:00 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ - ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਂਕ ਵਿਖੇ ਟਰੈਫਿਕ ਲਾਈਟਾਂ ਤੇ ਇੱਕ ਵੱਡੇ ਟਰਾਲੇ ਦਾ ਐਕਸਲ ਟੁੱਟਣ ਕਾਰਨ ਟਰਾਲਾ ਚੌਂਕ ਵਿੱਚ ਫਸ ਗਿਆ ਜਿਸ ਕਾਰਨ ਘੰਟਿਆਂ ਬੱਧੀ ਭਾਰੀ ਟਰੈਫਿਕ ਜਾਮ ਲਗਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 11:15 ਵਜੇ ਦੇ ਕਰੀਬ 112 ਕੰਟਰੋਲ ਨੂੰ ਰੂਮ ਤੋਂ ਸੂਚਨਾ ਮਿਲੀ ਕਿ ਕਿਸ਼ਨਗੜ੍ਹ ਚੌਂਕ ਵਿੱਚ ਭਾਰੀ ਟਰੈਫਿਕ ਜਾਮ ਲੱਗਾ ਹੋਇਆ ਹੈ।
ਸੂਚਨਾ ਉਪਰੰਤ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਇੱਕ ਵੱਡਾ ਟਰਾਲਾ ਜੋ ਕਿ ਜਲੰਧਰ ਤੋਂ ਭੋਗਪੁਰ ਵਾਲੀ ਸਾਈਡ ਨੂੰ ਜਾ ਰਿਹਾ ਸੀ ਅਤੇ ਕਿਸ਼ਨਗੜ੍ਹ ਟ੍ਰੈਫਿਕ ਲਾਈਟਾਂ 'ਤੇ ਦੋਪਹੀਆ ਵਾਹਨ ਅੱਗੇ ਆ ਜਾਣ ਕਾਰਨ ਟਰਾਲਾ ਚਾਲਕ ਨੂੰ ਇਕਦਮ ਬਰੇਕ ਲਗਾਉਣੀ ਪਈ, ਜਿਸ ਕਾਰਨ ਉਸ ਦਾ ਐਕਸਲ ਟੁੱਟ ਗਿਆ ਅਤੇ ਟਰਾਲੇ ਦਾ ਕੈਬਿਨ ਮੁੜ ਕੇ ਪਿੱਛੇ ਟਰਾਲੇ ਨਾਲ ਜਾਣ ਲੱਗਾ। ਜਿਸ ਕਾਰਨ ਟਰਾਲਾ ਅੱਗੇ ਪਿੱਛੇ ਨਹੀਂ ਹੋ ਰਿਹਾ ਸੀ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਟਰੈਫਿਕ ਲਾਈਟਾਂ 'ਤੇ ਗਰੀਨ ਸਿਗਨਲ ਹੋਣ ਦੌਰਾਨ ਇੱਕ ਦੋ ਪਹੀਆ ਵਾਹਨ ਅਲਾਵਲਪੁਰ ਵਾਲੀ ਸਾਈਡ ਤੋਂ ਚੌਂਕ ਕ੍ਰਾਸ ਕਰਕੇ ਕਰਤਾਰਪੁਰ ਵਾਲੀ ਸਾਈਡ ਨੂੰ ਜਾ ਰਿਹਾ ਸੀ।
ਇੰਨੇ ਨੂੰ ਟਰਾਲਾ ਚਾਲਕ ਵੱਲੋਂ ਵੀ ਆਪਣੇ ਟਰਾਲੇ ਨੂੰ ਤੋਰ ਲਿਆ ਗਿਆ ਜਦਕਿ ਮੋਟਰਸਾਈਕਲ ਵਾਲਾ ਬਚਦਾ ਬਚਾਉਂਦਾ ਹੋਇਆ ਰੋਡ ਨੂੰ ਕਰਾਸ ਕਰ ਗਿਆ ਅਤੇ ਟਰਾਲਾ ਡਰਾਈਵਰ ਵਲੋਂ ਇੱਕਦਮ ਬਰੇਕ ਲਗਾਈ ਅਤੇ ਉਸਦਾ ਐਕਸਲ ਟੁੱਟ ਗਿਆ, ਜਿਸ ਕਾਰਨ ਟਰਾਲਾ ਚੌਂਕ ਵਿਚਕਾਰ ਹੀ ਫਸ ਗਿਆ ਅਤੇ ਕਿਸ਼ਨਗੜ੍ਹ ਚੌਂਕ ਵਿੱਚ ਘੰਟਿਆਂ ਬੱਧੀ ਭਾਰੀ ਟਰੈਫਿਕ ਜਾਮ ਲੱਗ ਗਿਆ। ਮੌਕੇ 'ਤੇ ਪਹੁੰਚੀ ਐਸਐਸਐਫ ਟੀਮ ਵੱਲੋਂ ਕਰੇਨ ਮੰਗਵਾ ਕੇ ਅਤੇ ਜੇਸੀਬੀ ਦੀ ਮਦਦ ਨਾਲ ਸੜਕ ਵਿਚਕਾਰ ਫਸੇ ਟਰਾਲੇ ਨੂੰ ਸਾਈਡ 'ਤੇ ਕਰਵਾਇਆ ਗਿਆ ਅਤੇ ਟਰੈਫਿਕ ਨੂੰ ਕੰਟਰੋਲ ਕਰਨ ਦੌਰਾਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ।