ਚੌਕ ’ਚ ਖਰਾਬ ਟਰਾਲੇ ਕਾਰਨ ਲੱਗਾ ਜਾਮ ਕਿਸ਼ਨਗੜ ਚੌਂਕ ਵਿਖੇ ਟਰਾਲਾ ਫਸਣ ਕਾਰਨ ਭਾਰੀ ਟਰੈਫਿਕ ਜਾਮ
Publish Date: Sat, 25 Jul 2026 07:25 PM (IST)
Updated Date: Sat, 25 Jul 2026 07:26 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਕ ’ਚ ਟ੍ਰੈਫਿਕ ਲਾਈਟਾਂ ’ਤੇ ਟਰਾਲੇ ਦਾ ਐਕਸਲ ਟੁੱਟਣ ਗਿਆ। ਇਸ ਕਾਰਨ ਘੰਟਿਆਂਬੱਧੀ ਜਾਮ ਲਗਾ ਰਿਹਾ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 11:15 ਵਜੇ ਦੇ ਕਰੀਬ 112 ਕੰਟਰੋਲ ਨੂੰ ਰੂਮ ਤੋਂ ਸੂਚਨਾ ਮਿਲੀ ਕਿ ਕਿਸ਼ਨਗੜ੍ਹ ਚੌਕ ’ਚ ਜਾਮ ਲੱਗਾ ਹੋਇਆ ਹੈ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਇਕ ਵੱਡਾ ਟਰਾਲਾ ਜੋ ਕਿ ਜਲੰਧਰ ਤੋਂ ਭੋਗਪੁਰ ਵਾਲੀ ਸਾਈਡ ਨੂੰ ਜਾ ਰਿਹਾ ਸੀ ਤੇ ਕਿਸ਼ਨਗੜ੍ਹ ਟ੍ਰੈਫਿਕ ਲਾਈਟਾਂ ’ਤੇ ਦੋਪਹੀਆ ਵਾਹਨ ਅੱਗੇ ਆ ਜਾਣ ਕਾਰਨ ਚਾਲਕ ਨੂੰ ਇਕਦਮ ਬਰੇਕ ਲਗਾਉਣੀ ਪਈ। ਇਸ ਕਾਰਨ ਐਕਸਲ ਟੁੱਟ ਗਿਆ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਟ੍ਰੈਫਿਕ ਲਾਈਟਾਂ ’ਤੇ ਗਰੀਨ ਸਿਗਨਲ ਹੋਣ ਦੌਰਾਨ ਇਕ ਦੋ ਪਹੀਆ ਵਾਹਨ ਅਲਾਵਲਪੁਰ ਵਾਲੀ ਸਾਈਡ ਤੋਂ ਚੌਕ ਕ੍ਰਾਸ ਕਰਕੇ ਕਰਤਾਰਪੁਰ ਵਾਲੀ ਸਾਈਡ ਨੂੰ ਜਾ ਰਿਹਾ ਸੀ। ਇੰਨੇ ਨੂੰ ਟਰਾਲਾ ਚਾਲਕ ਵੱਲੋਂ ਟਰਾਲੇ ਨੂੰ ਤੋਰ ਲਿਆ ਗਿਆ ਜਦਕਿ ਮੋਟਰਸਾਈਕਲ ਵਾਲਾ ਬਚਦਾ-ਬਚਾਉਂਦਾ ਹੋਇਆ ਰੋਡ ਨੂੰ ਕ੍ਰਾਸ ਕਰ ਗਿਆ ਤੇ ਟਰਾਲਾ ਡਰਾਈਵਰ ਵੱਲੋਂ ਇਕਦਮ ਬਰੇਕ ਲਗਾਈ ਤੇ ਉਸ ਦਾ ਐਕਸਲ ਟੁੱਟ ਗਿਆ। ਇਸ ਕਾਰਨ ਕਿਸ਼ਨਗੜ੍ਹ ਚੌਕ ਵਿੱਚ ਘੰਟਿਆਂਬੱਧੀ ਜਾਮ ਲੱਗ ਗਿਆ। ਐੱਸਐੱਸਐੱਫ ਟੀਮ ਵੱਲੋਂ ਕਰੇਨ ਮੰਗਵਾ ਕੇ ਤੇ ਜੇਸੀਬੀ ਦੀ ਮਦਦ ਨਾਲ ਸੜਕ ਵਿਚਕਾਰ ਫਸੇ ਟਰਾਲੇ ਨੂੰ ਸਾਈਡ ’ਤੇ ਕਰਵਾਇਆ ਗਿਆ ਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ।