- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਪਿਆਰੀ ਨੂੰ ਭਰਪੂਰ ਸ਼ਰਧਾਂਜਲੀਆਂ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸੋਮਵਾਰ ਨੂੰ ਸਵਰਗੀ ਡਾ. ਰਤਨ ਸਿੰਘ ਦੇ ਪਤਨੀ ਤੇ ਡਾ. ਸੁਖਵਿੰਦਰ ਸਿੰਘ ਦੇ ਮਾਤਾ ਪਿਆਰੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਵਿਸ਼ਵਕਰਮਾ ਭਵਨ ਸ਼ਾਹਕੋਟ ਵਿਖੇ ਹੋਈ। ਉਹ 26 ਸਤੰਬਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਇਸ ਮੌਕੇ ਭਾਈ ਅਮਰਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਰਾਹੀਂ ਜੀਵਨ ਤੇ ਮੌਤ ਦੇ ਫ਼ਲਸਫ਼ੇ ਤੋਂ ਜਾਣੂ ਕਰਵਾਇਆ। ਉਪਰੰਤ ਹੋਏ ਸ਼ਰਧਾਂਜਲੀ ’ਚ ਪ੍ਰੋ. ਬਲਵਿੰਦਰ ਸਿੰਘ (ਡੀਏਵੀ ਕਲਾਜ) ਵੱਲੋਂ ਮੰਚ ਸੰਚਾਲਨ ਕੀਤਾ। ਉਨ੍ਹਾਂ ਮੰਚ ਸੰਚਾਲਨ ਕਰਦਿਆਂ ਆਪਣੇ ਤਾਈ ਪਿਆਰੀ ਦੇ ਜੀਵਨ ’ਤੇ ਪੰਛੀ ਝਾਤ ਪਵਾਈ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਦੇ ਪਿਛੋਕੜ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਘਰ ’ਚੋਂ ਮਾਂ ਦਾ ਚਲੇ ਜਾਣਾ ਬਹੁਤ ਹੀ ਦੁਖਦਾਈ ਹੁੰਦਾ ਹੈ। ਉਨ੍ਹਾਂ ਨੇ ਪਰਿਵਾਰ ਵੱਲੋਂ ਆਈਆਂ ਸਭ ਸੰਗਤਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੋਨੂੰ ਕੰਗ ਪੀਏ, ਜਸਵੰਤ ਰਾਏ ਸੇਵਾ ਮੁਕਤ ਜੇਈ, ਰੁਚੀ ਅੱਗਰਵਾਲ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਰਾਜੇਸ਼ ਅੱਗਰਵਾਲ ਕਾਂਗਰਸੀ ਆਗੂ, ਬੂਟਾ ਸਿੰਘ ਕਲਸੀ ਪ੍ਰਧਾਨ ਆਜ਼ਾਦ ਸਪੋਰਟਸ ਸ਼ਾਹਕੋਟ, ਸਤੀਸ਼ ਰਿਹਾਨ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਗੁਰਦਿਆਲ ਸਿੰਘ ਕੰਗ, ਕ੍ਰਿਸ਼ਨ ਲਾਲ ਗਾਬਾ, ਅਮਨਦੀਪ ਸੈਦਪੁਰੀ, ਸੁਰਜੀਤ ਸਿੰਘ ਘੂਈ, ਮੇਜਰ ਸਿੰਘ ਮੰਡ, ਨਰਿੰਦਰ ਸਿੰਘ ਮੋਨੂੰ (ਮਨਜੀਤ ਕਲਾਥ ਹਾਊਸ), ਹਰੀਸ਼ ਕਾਲੜਾ ਤੇ ਮਨਦੀਪ ਰਾਏ ਆਦਿ ਮੌਜੂਦ ਸਨ।