- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
29 ਸਾਲ 7 ਮਹੀਨੇ 5 ਦਿਨ ਇੱਕੋ ਸਕੂਲ ’ਚ ਸੇਵਾਵਾਂ ਨਿਭਾਉਣ ਉਪਰੰਤ ਹੈੱਡ ਟੀਚਰ ਤੀਰਥ ਸਿੰਘ ਬਾਸੀ ਸੇਵਾਮੁਕਤ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੀਐੱਮ ਸਰਕਾਰੀ ਹਾਈ ਸਕੂਲ ਆਸ਼ਹੂਰ ਦੇ ਹੈੱਡ ਟੀਚਰ ਤੀਰਥ ਸਿੰਘ ਬਾਸੀ ਦੀ ਸੇਵਾਮੁਕਤੀ ਮੌਕੇ ਸਨਮਾਨ ਸਮਾਰੋਹ ਕਰਵਾਇਆ ਗਿਆ। ਤੀਰਥ ਸਿੰਘ ਬਾਸੀ ਜਦੋਂ ਪਰਿਵਾਰ ਸਮੇਤ ਸਕੂਲ ਪਹੁੰਚੇ ਤਾਂ ਬੈਂਡ-ਬਾਜਿਆਂ ਤੇ ਫੁੱਲਾਂ ਦੀ ਵਰਖਾ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਰੋਹ ਦੌਰਾਨ ਬੁਲਾਰਿਆਂ ਨੇ ਦੱਸਿਆ ਕਿ ਤੀਰਥ ਸਿੰਘ ਬਾਸੀ ਨੇ ਲਗਾਤਾਰ 29 ਸਾਲ 7 ਮਹੀਨੇ 5 ਦਿਨ ਇੱਕੋ ਸਕੂਲ ’ਚ ਸੇਵਾਵਾਂ ਨਿਭਾਈਆਂ। ਸਮਾਗਮ ਨੂੰ ਪ੍ਰਿੰਸੀਪਲ ਸੁਖਦੇਵ ਸਿੰਘ, ਪ੍ਰਿੰਸੀਪਲ ਪ੍ਰੇਮ ਕੁਮਾਰ, ਆਮ ਆਦਮੀ ਪਾਰਟੀ ਦੇ ਆਗੂ ਸੁਰਿੰਦਰ ਪਾਲ ਵਿਰਕ, ਡਾ. ਕੁਲਦੀਪ ਰਾਏ, ਸੁਰਿੰਦਰ ਕੁਮਾਰ ਪੁਆਰੀ, ਹਰਜੋਤ ਕੌਰ ਲੋਹਟੀਆਂ ਅਤੇ ਪ੍ਰਿੰਸੀਪਲ ਸੁਖਵਿੰਦਰ ਲਾਲ ਲਸਾੜਾ ਸਮੇਤ ਵੱਖ-ਵੱਖ ਰਾਜਨੀਤਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਤੀਰਥ ਸਿੰਘ ਬਾਸੀ ਵੱਲੋਂ ਲੰਬੇ ਸਮੇਂ ਤੱਕ ਸਕੂਲ ਅਤੇ ਇਲਾਕੇ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸਮਾਗਮ ’ਚ ਮਾਸਟਰ ਕਰਨੈਲ ਫਿਲੌਰ, ਤਰਲੋਕ ਸਿੰਘ ਪ੍ਰਿੰਸੀਪਲ ਗੁਰਾਇਆ, ਸੁਖਵੰਤ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਪੁਆਰੀ, ਅਵਤਾਰ ਸਿੰਘ, ਮਨਜੀਤ ਲਾਲ ਸਾਬਕਾ ਸਰਪੰਚ, ਜਰਨੈਲ ਸਿੰਘ ਪੰਚ, ਜਸਪਾਲ ਮੁੱਖ ਅਧਿਆਪਕ ਅੱਪਰਾ, ਦਲਜੀਤ ਸਿੰਘ ਸਾਬਕਾ ਸਰਪੰਚ, ਜਥੇਦਾਰ ਮੋਹਣ ਸਿੰਘ ਕਡਿਆਣਾ, ਬਲਵੀਰ ਸਿੰਘ ਕਡਿਆਣਾ ਸਾਬਕਾ ਸਰਪੰਚ, ਜਗਦੀਸ਼ ਸਾਬਕਾ ਪੰਚ ਤੇ ਪਲਵਿੰਦਰ ਸਿੰਘ ਦੁਸਾਂਝ ਆਦਿ ਹਾਜ਼ਰ ਸਨ।