- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਚ ਐਮ ਵੀ ਦੇ ਵਿਦਿਆਰਥੀਆਂ ਨੇ ਮਹੱਤਵਪੂਰਨ ਗਿਆਨ ਪ੍ਰਾਪਤ ਕੀਤਾ

ਅਮਰਜੀਤ ਸਿੰਘ ਵੇਹਗਲ ਪੰਜਾਬੀ ਜਾਗਰਣ ਜਲੰਧਰ
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਕਾਮਰਸ ਕਲੱਬ ਵੱਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਰਹਿਨੁਮਾਈ ਹੇਠ 'ਮੈਨੇਜਿੰਗ ਐਕ੍ਰਾਸ ਜਨਰੇਸ਼ਨਜ਼: ਰੀਡਿਫਾਇਨਿੰਗ ਦੇ ਮਾਡਰਨ ਵਰਕਪਲੇਸ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਨੈਸਲੇ ਇੰਡੀਆ ਲਿਮਟਿਡ ਮੁੰਬਈ ਵਿੱਚ ਸੀਨੀਅਰ ਅਕਾਊਂਟ ਐਗਜ਼ੀਕਿਊਟਿਵ ਅਤੇ ਵਿਭਾਗ ਦੀ ਸਾਬਕਾ ਹੋਣਹਾਰ ਵਿਦਿਆਰਥਣ ਰਿਚਾ ਸੋਢੀ ਨੇ ਸੈਮੀਨਾਰ ਵਿਚ ਮੁੱਖ ਵਕਤਾ ਦੀ ਭੂਮਿਕਾ ਨਿਭਾਈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਮੁੱਖ ਮਹਿਮਾਨ ਦਾ ਸਵਾਗਤ ਗ੍ਰੀਨ ਪਲਾਂਟਰ ਭੇਂਟ ਕਰਕੇ ਕੀਤਾ। ਕਾਮਰਸ ਅਤੇ ਮੈਨੇਜਮੈਂਟ ਦੇ ਪੋਸਟ ਗ੍ਰੈਜੂਏਟ ਵਿਭਾਗ ਦੀ ਮੁਖੀ ਮੀਨੂ ਕੋਹਲੀ ਨੇ ਰਿਸੋਰਸ ਪਰਸਨ ਦਾ ਰਸਮੀ ਸਵਾਗਤ ਕੀਤਾ। ਰਿਚਾ ਸੋਢੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਮੌਕਿਆਂ ਵਿੱਚ ਹਿੱਸਾ ਲੈਣ, ਸਵਾਲ ਪੁੱਛਣ ਅਤੇ ਨਵੀਆਂ ਸੰਭਾਵਨਾਵਾਂ ਦੀ ਭਾਲ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਅਨੁਸ਼ਾਸਨ, ਖੁਦ ਵਿੱਚ ਬਦਲਾਅ ਲਿਆਉਣ, ਆਪਣੇ ਆਪ ਵਿੱਚ ਸੁਧਾਰ ਕਰਨ ਅਤੇ ਲਗਾਤਾਰ ਨਵੇਂ ਹੁਨਰ ਸਿੱਖਣ ਦੀ ਲੋੜ 'ਤੇ ਜ਼ੋਰ ਦਿੱਤਾ। ਡਾ. ਏਕਤਾ ਖੋਸਲਾ ਨੇ ਇਹ ਬਹੁਤ ਹੀ ਗਿਆਨਵਰਧਕ ਲੈਕਚਰ ਆਯੋਜਿਤ ਕਰਨ ਲਈ ਵਿਭਾਗ ਨੂੰ ਵਧਾਈ ਦਿੱਤੀ। ਕਾਮਰਸ ਕਲੱਬ ਦੀ ਇੰਚਾਰਜ ਡਾ. ਸੀਮਾ ਖੰਨਾ ਨੇ ਧੰਨਵਾਦ ਮਤਾ ਪੇਸ਼ ਕੀਤਾ। ਮੰਚ ਦਾ ਸੰਚਾਲਨ ਡਾ. ਕਾਜਲ ਪੁਰੀ ਨੇ ਵਿਦਿਆਰਥੀ ਕੋਆਰਡੀਨੇਟਰ ਮਿਸ ਮਾਨਿਆ ਤਨੇਜਾ ਨਾਲ ਮਿਲ ਕੇ ਸਫਲਤਾਪੂਰਵਕ ਕੀਤਾ। ਇਸ ਮੌਕੇ ਬੀਨੂ ਗੁਪਤਾ, ਆਂਚਲ ਮਹਾਜਨ, ਕਨਿਕਾ ਸ਼ਰਮਾ ਅਤੇ ਮਿਸ ਰਿਤੂ ਵੀ ਹਾਜ਼ਰ ਸਨ। ਸੈਮੀਨਾਰ ਵਿੱਚ ਬੀ.ਕਾਮ, ਬੀ.ਕਾਮ-ਐਫ.ਐਸ,, ਬੀ.ਵੋਕ-ਬੀ.ਐਫ.ਐਸ, ਬੀ.ਵੋਕ-ਈ ਕਾਮਰਸ ਅਤੇ ਡਿਜੀਟਲ ਮਾਰਕੀਟਿੰਗ ਅਤੇ ਬੀ.ਬੀ.ਏ ਸਮੈਸਟਰ-1 ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ।