ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਹਵਨ ਯੱਗ
ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਕਰਵਾਇਆ ਹਵਨ ਯੱਗ
Publish Date: Wed, 25 Mar 2026 09:22 PM (IST)
Updated Date: Wed, 25 Mar 2026 09:26 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪ੍ਰਮੁੱਖ ਵਿੱਦਿਅਕ ਸੰਸਥਾ ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ, ਮਲਸੀਆਂ ’ਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਚੇਅਰਪਰਸਨ ਅਰੁਣ ਜੱਸਲ ਤੇ ਪ੍ਰਿੰਸੀਪਲ ਰਜਨੀ ਬਾਲਾ ਦੀ ਅਗਵਾਈ ਹੇਠ ਹਵਨ ਯੱਗ ਕਰਵਾਇਆ ਗਿਆ। ਸਾਬਕ ਐੱਮਸੀ ਤਾਰਾ ਚੰਦ ਤੇ ਉਨ੍ਹਾਂ ਦੀ ਧਰਮ ਪਤਨੀ ਪ੍ਰੇਮ ਲਤਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਨਰੇਸ਼, ਮੈਨੇਜਰ ਦੀਪਕ ਸਹਾਏ, ਸ਼ੈਲੀ ਸਹਾਏ ਤੇ ਜਸਵਿੰਦਰ ਸਿੰਘ ਰੱਖੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਹਵਨ ਦੀਆਂ ਰਸਮਾਂ ਪੰਡਿਤ ਮਾਧੋ ਰਾਮ ਸ਼ਾਹਕੋਟ ਵੱਲੋਂ ਪੂਰੀ ਵਿਧੀ-ਵਿਧਾਨ ਨਾਲ ਸੰਪੰਨ ਕਰਵਾਈਆਂ ਗਈਆਂ। ਪ੍ਰਿੰਸੀਪਲ ਰਜਨੀ ਬਾਲਾ ਨੇ ਸਮੂਹ ਸਟਾਫ ਤੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ। ਉਨ੍ਹਾਂ ਦੱਸਿਆ ਕਿ ਸਕੂਲ ਹਮੇਸ਼ਾ ਹੀ ਆਪਣੀ ਅਮੀਰ ਵਿਰਾਸਤ ਤੇ ਧਾਰਮਿਕ ਪਰੰਪਰਾਵਾਂ ਨੂੰ ਕਾਇਮ ਰੱਖਦਾ ਆਇਆ ਹੈ। 28 ਮਾਰਚ ਨੂੰ ਸਕੂਲ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾਣਗੇ। 2026-27 ਲਈ ਨਰਸਰੀ ਤੋਂ ਲੈ ਕੇ 11ਵੀਂ ਜਮਾਤ ਤੱਕ ਦੇ ਦਾਖਲੇ ਸ਼ੁਰੂ ਹੋ ਚੁੱਕੇ ਹਨ। ਸਕੂਲ ਪ੍ਰਬੰਧਕਾਂ ਨੇ ਸਮੂਹ ਸਟਾਫ ਨੂੰ ਨਵੇਂ ਸੈਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਬੱਚਿਆਂ ਦੀ ਪੜ੍ਹਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਚਨਬੱਧਤਾ ਦੋਹਰਾਈ।