ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਪਹੁੰਚੇ, ਲਿਆ ਆਸ਼ੀਰਵਾਦ
ਇਸ ਮੌਕੇ ਮੁੱਖ ਮੰਤਰੀ ਸੈਣੀ ਨੇ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਸਰਵ ਸ੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਪ੍ਰੇਰਣਾ ਅਤੇ ਮਾਰਗਦਰਸ਼ਨ ਹੇਠ ਚਲਾਏ ਜਾ ਰਹੇ ਵੱਖ-ਵੱਖ ਸਮਾਜਿਕ ਅਤੇ ਲੋਕ-ਕਲਿਆਣਕਾਰੀ ਪ੍ਰਕਲਪਾਂ ਦੀ ਸਰਾਹਨਾ ਕੀਤੀ।
Publish Date: Tue, 21 Jul 2026 01:50 PM (IST)
Updated Date: Tue, 21 Jul 2026 01:57 PM (IST)
ਜਲੰਧਰ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਿਖੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚੇ। ਸੰਸਥਾਨ ਵਿੱਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਮੁੱਖ ਮੰਤਰੀ ਸੈਣੀ ਨੇ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਸਰਵ ਸ੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਪ੍ਰੇਰਣਾ ਅਤੇ ਮਾਰਗਦਰਸ਼ਨ ਹੇਠ ਚਲਾਏ ਜਾ ਰਹੇ ਵੱਖ-ਵੱਖ ਸਮਾਜਿਕ ਅਤੇ ਲੋਕ-ਕਲਿਆਣਕਾਰੀ ਪ੍ਰਕਲਪਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਕਾਮਧੇਨੁ ਗਊਸ਼ਾਲਾ, ਜੈਵਿਕ ਖੇਤੀ ਅਤੇ ਆਯੁਰਵੇਦਿਕ ਉਤਪਾਦਾਂ ਨਾਲ ਸੰਬੰਧਿਤ ਗਤੀਵਿਧੀਆਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਨ੍ਹਾਂ ਪ੍ਰਕਲਪਾਂ ਰਾਹੀਂ ਸਮਾਜ, ਵਾਤਾਵਰਣ ਅਤੇ ਭਾਰਤੀ ਸੰਸਕ੍ਰਿਤੀ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਮੁੱਖ ਮੰਤਰੀ ਨੇ ਸਵਾਮੀ ਪਰਮਾਨੰਦ ਜੀ, ਸਵਾਮੀ ਵਿਸ਼ਵਾਨੰਦ ਜੀ, ਸਵਾਮੀ ਗਿਰਿਧਰਾਨੰਦ ਜੀ, ਸਵਾਮੀ ਉਮੇਸ਼ਾਨੰਦ ਜੀ, ਸਵਾਮੀ ਚਿਨਮਯਾਨੰਦ ਜੀ, ਸਵਾਮੀ ਗੁਰੁਕ੍ਰਿਪਾਨੰਦ ਜੀ ਅਤੇ ਸਵਾਮੀ ਮਣੇਸ਼ਵਰਾਨੰਦ ਜੀ ਨਾਲ ਸੰਸਥਾਨ ਦੀਆਂ ਵੱਖ-ਵੱਖ ਸਮਾਜਿਕ, ਆਧਿਆਤਮਿਕ ਅਤੇ ਲੋਕ-ਕਲਿਆਣਕਾਰੀ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾਨ ਆਧਿਆਤਮਿਕ ਚੇਤਨਾ ਦੇ ਨਾਲ-ਨਾਲ ਸਮਾਜਿਕ ਉਤਥਾਨ ਅਤੇ ਲੋਕ-ਕਲਿਆਣ ਦੇ ਖੇਤਰ ਵਿੱਚ ਵੀ ਉਲੇਖਣੀਯ ਯੋਗਦਾਨ ਪਾ ਰਿਹਾ ਹੈ।
ਇਸ ਮੌਕੇ ਸ੍ਰੀਮਤੀ ਸੁਨੀਤਾ ਦੁੱਗਲ, ਸਾਬਕਾ ਸੰਸਦ ਮੈਂਬਰ (ਸਿਰਸਾ), ਸੁਸ਼ੀਲ ਰਿੰਕੂ, ਸਾਬਕਾ ਸੰਸਦ ਮੈਂਬਰ (ਜਲੰਧਰ) ਅਤੇ ਸ੍ਰੀ ਜਗਬੀਰ ਬਰਾੜ, ਜ਼ਿਲ੍ਹਾ ਪ੍ਰਧਾਨ, ਭਾਰਤੀ ਜਨਤਾ ਪਾਰਟੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਬਹੁਤ ਹੀ ਖੁਸ਼ੀ ਨਾਲ ਦੱਸਿਆ ਕਿ ਉਨ੍ਹਾਂ ਦਾ ਸੰਸਥਾਨ ਨਾਲ ਕਈ ਸਾਲਾਂ ਤੋਂ ਆਤਮਿਕ ਜੁੜਾਅ ਰਿਹਾ ਹੈ। ਉਨ੍ਹਾਂ ਨੇ ਸੰਸਥਾਨ ਵੱਲੋਂ ਸਮਾਜ-ਹਿਤ ਵਿੱਚ ਕੀਤੇ ਜਾ ਰਹੇ ਕਾਰਜਾਂ ਲਈ ਆਪਣੀਆਂ ਸ਼ੁਭਕਾਮਨਾਵਾਂ ਪ੍ਰਗਟ ਕਰਦਿਆਂ ਇਨ੍ਹਾਂ ਸੇਵਾ-ਕਾਰਜਾਂ ਨੂੰ ਨਿਰੰਤਰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।