ਡੱਲੀ ਨੂੰ ਥਾਪਿਆ ਕਰਤਾਰਪੁਰ ਹਲਕੇ ਦਾ ਇੰਚਾਰਜ
ਹਰਵਿੰਦਰ ਸਿੰਘ ਡੱਲੀ ਕਰਤਾਰਪੁਰ ਹਲਕਾ ਇੰਚਾਰਜ ਨਿਯੁਕਤ, ਭਾਜਪਾ ਵਰਕਰਾਂ ਵੱਲੋਂ ਸਨਮਾਨਿਤ
Publish Date: Fri, 20 Feb 2026 06:19 PM (IST)
Updated Date: Fri, 20 Feb 2026 06:21 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਭਾਜਪਾ ਵੱਲੋਂ ਪੰਜਾਬ ’ਚ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ ਭਾਜਪਾ ਆਗੂ ਹਰਵਿੰਦਰ ਸਿੰਘ ਡੱਲੀ ਨੂੰ ਕਰਤਾਰਪੁਰ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪਾਰਟੀ ਵੱਲੋਂ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੀ ਦਿਸ਼ਾ ’ਚ ਇਕ ਅਹਿਮ ਕਦਮ ਮੰਨੀ ਜਾ ਰਹੀ ਹੈ। ਡੱਲੀ ਦੀ ਨਿਯੁਕਤੀ ਉਸ ਸਮੇਂ ਕੀਤੀ ਗਈ ਹੈ ਜਦੋਂ ਮੋਗਾ ’ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਹ ਜ਼ਿੰਮੇਵਾਰੀ ਡੱਲੀ ਦੀ ਕਾਰਜਕੁਸ਼ਲਤਾ ਤੇ ਇਲਾਕੇ ’ਚ ਉਨ੍ਹਾਂ ਦੇ ਵਧਦੇ ਪ੍ਰਭਾਵ ਦਾ ਪ੍ਰਤੀਕ ਹੈ। ਇਸ ਮੌਕੇ ’ਤੇ ਹਲਕਾ ਆਦਮਪੁਰ ਤੇ ਕਰਤਾਰਪੁਰ ਦੇ ਭਾਜਪਾ ਵਰਕਰਾਂ ਲਵ ਆਦਮਪੁਰ, ਗੁਰਪ੍ਰੀਤ ਸਿੰਘ ਡੱਲੀ, ਪ੍ਰਭਜੋਤ ਖੋਜਪੁਰ, ਜੱਸੀ, ਮਲਕੀਤ ਸ਼ਾਹ ਸਨੌਰਾ, ਸੁਖਪਾਲ ਜੰਡੂ ਸਿੰਘਾ, ਕੁਲਜੀਤ ਸਿੰਘ ਮਾਧੋਪੁਰ ਤੇ ਨੀਰਜ ਆਦਿ ਵੱਲੋਂ ਹਰਵਿੰਦਰ ਸਿੰਘ ਡੱਲੀ ਨੂੰ ਸਨਮਾਨਿਤ ਕੀਤਾ ਗਿਆ। ਡੱਲੀ ਨੇ ਇਸ ਮੌਕੇ ’ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਨਿਭਾਉਣ ਲਈ ਦਿਨ-ਰਾਤ ਮਿਹਨਤ ਕਰਨਗੇ ਤੇ ਮੋਗਾ ਰੈਲੀ ਨੂੰ ਕਾਮਯਾਬ ਬਣਾਉਣ ਲਈ ਪੂਰਾ ਯਤਨ ਕੀਤਾ ਜਾਵੇਗਾ। ਉਨ੍ਹਾਂ ਦੀ ਨਿਯੁਕਤੀ ਨਾਲ ਕਰਤਾਰਪੁਰ ਹਲਕੇ ’ਚ ਭਾਜਪਾ ਨੂੰ ਨਵੀਂ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਸਥਾਨਕ ਲੋਕਾਂ ਨੂੰ ਵੀ ਆਸ ਹੈ ਕਿ ਉਹ ਇਲਾਕੇ ਦੇ ਵਿਕਾਸ ਲਈ ਨਵੇਂ ਮੀਲ ਪੱਥਰ ਸਥਾਪਿਤ ਕਰਨ ’ਚ ਸਫਲ ਰਹਿਣਗੇ।