
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਿਮਖਾਨਾ ਕਲੱਬ ਮੈੰਬਰਾਂ ਨੇ ਮੋਕਸ਼ਾ ਰਿਜ਼ੌਰਟ ਐਂਡ ਸਪਾ ਵਿਖੇ ਮਨਾਇਆ ਆਜ਼ਾਦੀ ਦਿਹਾੜਾ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ :
ਆਜ਼ਾਦੀ ਦਿਹਾੜੇ ਦੇ ਸ਼ੁਭ ਮੌਕੇ ’ਤੇ ਮੋਕਸ਼ਾ ਰਿਜ਼ੌਰਟ ਐਂਡ ਸਪਾ ਵੱਲੋਂ ਜਿਮਖਾਨਾ ਕਲੱਬ ਦੇ ਮੈਂਬਰਾਂ ਲਈ ਆਜ਼ਾਦੀ ਦਿਹਾੜਾ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਮੇਜ਼ਬਾਨੀ ਰਿਜ਼ੌਰਟ ਦੀ ਡਾਇਰੈਕਟਰ ਵੀਨੂ ਕੰਬੋਜ ਤੇ ਸੁਖਵਿੰਦਰ ਕੌਰ, ਮੈਨੇਜਿੰਗ ਡਾਇਰੈਕਟਰ ਸਿਮਰਦੀਪ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਸਾਰਿਆਂ ਨੇ ਰਲ ਕੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਤੇ ਰਾਸ਼ਟਰੀ ਗਾਇਨ ਕੀਤਾ। ਇਹ ਖਾਸ ਸਮਾਗਮ ਲਈ ਰਾਸ਼ਟਰੀ ਝੰਡੇ ਦੇ ਰੰਗਾਂ ’ਤੇ ਆਧਾਰਿਤ ਡ੍ਰੈੱਸ ਕੋਡ ਰੱਖਿਆ ਗਿਆ ਹੈ। ਆਏ ਮਹਿਮਾਨਾਂ ਲਈ ਬ੍ਰੰਚ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਆਏ ਮਹਿਮਾਨਾਂ ਨੂੰ ਰਿਜ਼ੌਰਟ ਦੇ ਅਤਿ ਆਧੁਨਿਕ ਖੂਬਸੂਰਤ 3 ਬੈਂਕੁਇਟ ਹਾਲ, ਪੂਲਸਾਈਡ ਅਤੇ ਖੂਬਸੂਰਤ ਗਾਰਡਨ ਵਿਊਜ਼ ਦਾ ਆਨੰਦ ਮਾਣਨ ਦਾ ਮੌਕਾ ਵੀ ਮਿਲਿਆ ਤੇ ਨਾਲ ਹੀ ਸਪਾ ਦਾ ਅਨੰਦ ਵੀ ਮਾਣਿਆ।
ਮੋਕਸ਼ਾ ਰਿਜ਼ੌਰਟ ਦੇ ਪ੍ਰਬੰਧਕਾਂ ਨੇ ਉਚੇਚੇ ਤੌਰ ’ਤੇ ਆਏ ਨਾਮਵਰ ਕੋਰੀਓਗ੍ਰਾਫਰ ਤੇ ਫੈਸ਼ਨ ਆਇਕਨ ਗੁਗਨ ਬੇਦੀ, ਡਾ. ਬਲਵਿੰਦਰ ਸਿੰਘ ਥਿੰਦ, ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ, ‘ਪੰਜਾਬੀ ਜਾਗਰਣ’ ਤੋਂ ਆਏ ਤੇਜਿੰਦਰ ਕੌਰ ਥਿੰਦ, ਹਰਜੀਤ ਸਿੰਘ, ਗੁਰਜੀਤ ਕੌਰ ਤੇ ‘ਦੈਨਿਕ ਜਾਗਰਣ’ ਤੋਂ ਆਏ ਨਵੀਨ ਸ਼ਰਮਾ ਤੇ ਐੱਨਆਰਆਈ ਯੂਨੀਅਨ ਦੇ ਪ੍ਰਧਾਨ ਦੇਵ ਥਿੰਦ, ਰੋਹਿਤ ਕਲਾਸਿਕ ਮੈਡੀਸਨ, ਗੁਰਸ਼ਰਨ ਸਿੰਘ ਪ੍ਰਧਾਨ ਪੰਜਾਬ ਇੰਡਸਟਰੀ ਯੂਨੀਅਨ, ਵ੍ਹਾਈਟ ਹਾਊਸ ਦੇ ਹੋਰ ਸਾਰੇ ਜਿਮਖਾਨਾ ਮੈਂਬਰਾਂ ਦਾ ਧੰਨਵਾਦ ਕੀਤਾ।