- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਨੇ ਲਗਾਇਆ ਮੁਫਤ ਮੈਡੀਕਲ ਕੈਂਪ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਦੀ ਸਮੂਹ ਪ੍ਰਬੰਧਕ ਕਮੇਟੀ, ਸੁਰਿੰਦਰ ਸਿੰਘ ਉਬਰਾਏ ਤੇ ਬੇਅੰਤ ਸਿੰਘ ਫਰੀਡਮ ਫਾਈਟਰ ਦੇ ਪਰਿਵਾਰ ਵੱਲੋਂ ਵਿਸ਼ਾਲ ਅੱਖਾਂ ਦਾ ਚੈੱਕਅੱਪ ਕੈਂਪ ਤੇ ਜਨਰਲ ਮੈਡੀਕਲ ਕੈਂਪ ਗੁਰਦੁਆਰਾ ਨਿਰਮਲ ਸੰਤਪੁਰਾ ਲਾਇਲਪੁਰੀ ਵਿਖੇ ਲਾਇਆ ਗਿਆ, ਜਿਸ ਦਾ ਉਦਘਾਟਨ ਗੁਰਮੀਤ ਸਿੰਘ ਐੱਸਐੱਸਪੀ ਕਪੂਰਥਲਾ ਤੇ ਸੰਤ ਰਣਜੀਤ ਸਿੰਘ ਨੇ ਕੀਤਾ। ਇਸ ਕੈਂਪ ਦੌਰਾਨ 323 ਮਰੀਜ਼ਾਂ ਨੇ ਲਾਭ ਉਠਾਇਆ। 117 ਮਰੀਜ਼ਾਂ ਦੀ ਮੁਫਤ ਸ਼ੂਗਰ ਦੀ ਜਾਂਚ ਕੀਤੀ ਗਈ। 167 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। 38 ਮਰੀਜ਼ ਮੋਤੀਏ ਤੋਂ ਪੀੜਤ ਪਾਏ ਗਏ। ਜਿਨ੍ਹਾਂ ਦੇ ਆਪਰੇਸ਼ਨ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ’ਚ ਸੋਮਵਾਰ ਤੋਂ ਸ਼ੁਰੂ ਕੀਤੇ ਜਾਣਗੇ। ਇਸ ਕੈਂਪ ’ਚ ਅੱਖਾਂ ਦੇ ਮਾਹਰ ਡਾ. ਰਵਿੰਦਰ ਪਾਲ ਸਿੰਘ, ਡਾ. ਬਲਜਿੰਦਰ ਸਿੰਘ, ਸੁਪਰਵਾਈਜ਼ਰ ਜਿੰਦਰ ਸਿੰਘ, ਹਸਪਤਾਲ ਦਾ ਸਾਰਾ ਸਟਾਫ ਤੇ ਭੁਪਿੰਦਰ ਸਿੰਘ, ਮਿਸ਼ਰਾ, ਪ੍ਰਧਾਨ ਕਵਲਜੀਤ ਸਿੰਘ ਉਬਰਾਏ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁਕਰਾਲ, ਪਰਮਜੀਤ ਸਿੰਘ ਕਾਨਪੁਰੀ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ ਪਹਿਲਵਾਨ, ਪਰਵਿੰਦਰ ਸਿੰਘ ਉਬਰਾਏ, ਗਗਨਦੀਪ ਸਿੰਘ ਪ੍ਰਧਾਨ ਯੂਥ ਅਕਾਲੀ ਦਲ, ਸਾਗਰਜੀਤ ਸਿੰਘ ਉਬਰਾਏ, ਗੁਰਵਿੰਦਰ ਸਿੰਘ ਚੋਪੜਾ, ਹਰਜਿੰਦਰ ਸਿੰਘ ਲੈਂਡ ਲਾਰਡ ਆਦਿ ਹਾਜ਼ਰ ਸਨ।