ਮੁਫਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਭਲਕੇ
ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਵੱਲੋਂ ਮੁਫਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਭਲਕੇ
Publish Date: Fri, 16 Oct 2026 06:40 PM (IST)
Updated Date: Fri, 16 Oct 2026 06:42 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਗੁਰਦੁਆਰਾ ਸੀ ਨੌਵੀਂ ਪਾਤਸ਼ਾਹੀ ਦੁਖ ਨਿਵਾਰਨ ਸਾਹਿਬ ਗੁਰੂ ਤੰਗ ਬਹਾਦਰ ਨਗਰ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਸੁਰਿੰਦਰ ਸਿੰਘ ਤੇ ਬੇਅੰਤ ਸਿੰਘ ਫਰੀਡਮ ਫਾਈਡਰ ਦੇ ਪਰਿਵਾਰ ਦੇ ਸਹਿਯੋਗ ਨਾਲ ਮੁਫਤ ਅੱਖਾਂ ਦਾ ਚੈੱਕਅਪ, ਆਪ੍ਰੇਸ਼ਨ ਤੇ ਜਨਰਲ ਮੈਡੀਕਲ ਚੈੱਕਅਪ ਕੈਂਪ 18 ਅਕਤੂਬਰ ਨੂੰ ਡੇਰਾ ਨਿਰਮਲ ਸੰਤਪੁਰਾ ਲਾਇਲਪੁਰੀ, ਨੇੜੇ ਰਵਿਦਾਸ ਚੌਕ, ਨਕੋਦਰ ਰੋਡ ਵਿਖੇ ਲਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਕੇਵਲਜੀਤ ਸਿੰਘ ਓਬਰਾਏ ਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁਕਰਾਲ ਨੇ ਦੱਸਿਆ ਕਿ ਦੀ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗੇਗਾ। ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਗੁਰੂ ਤੇਗਬਹਾਦਰ ਨਗਰ ਵਿਖੇ ਕੀਤੇ ਜਾਣਗੇ। ਮਰੀਜ਼ਾਂ ਨੂੰ ਐਨਕਾਂ ਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸ਼ੂਗਰ ਤੇ ਹੋਰ ਮੈਡੀਕਲ ਟੈਸਟ ਵੀ ਮੁਫਤ ਕੀਤੇ ਜਾਣਗੇ। ਇਸ ਸਬੰਧੀ ਕੀਤੀ ਗਈ ਮੀਟਿੰਗ ’ਚ ਸਕੱਤਰ ਕੰਵਲਜੀਤ ਸਿੰਘ, ਖਜ਼ਾਨਚੀ ਜੋਗਿੰਦਰ ਸਿੰਘ ਲਾਇਲਪੁਰੀ, ਪਰਮਜੀਤ ਸਿੰਘ ਕਾਨਪੁਰੀ, ਸੁਰਜੀਤ ਸਿੰਘ ਸੇਤੀਆ, ਹਰਜਿੰਦਰ ਸਿੰਘ ਲੈਂਡਲਾਰਡ, ਤਜਿੰਦਰਪਾਲ ਸਿੰਘ ਭਾਟੀਆ, ਗੁਰਵਿੰਦਰ ਸਿੰਘ ਚੋਪੜਾ, ਹਰਪ੍ਰੀਤ ਸਿੰਘ ਮਝੈਲ ਆਦਿ ਹਾਜ਼ਰ ਸਨ।