
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾ ਬਾਰੇ ਗੁਰਮਤਿ ਵਿਚਾਰਾ ਕੀਤੀਆਂ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਮਿਸ਼ਨਰੀ ਕਾਲਜ ਸਰਕਲ ਵੱਲੋਂ ਕੰਵਰ ਸਤਨਾਮ ਸਿੰਘ ਖ਼ਾਲਸਾ ਕੰਪਲੈਕਸ, ਬਸਤੀ ਸ਼ੇਖ, ਮਾਡਲ ਹਾਊਸ ਰੋਡ ਵਿਖੇ ਲਗਾਈ ਗਈ ਹਫ਼ਤਾਵਾਰੀ ਗੁਰਮਤਿ ਕਲਾਸ ਦੀ ਆਰੰਭਤਾ ਜੋਬਨਪ੍ਰੀਤ ਸਿੰਘ ਨੇ ਮੂਲਮੰਤ੍ਰ ਦਾ ਜਾਪ ਕਰਕੇ ਕੀਤੀ। ਹਰਕੋਮਲ ਕੌਰ ਨੇ ‘ਵੈਸ਼ਨੋ ਸਾਧ’ ਵਾਲੀ ਸਾਖੀ ਸੰਗਤ ਨਾਲ ਸਾਂਝੀ ਕੀਤੀ। ਜ਼ੋਨਲ ਇੰਚਾਰਜ ਰੱਜਤ ਸਿੰਘ ਨੇ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਜੀਵਨ ਇਤਹਾਸ ਤੇ ਸਿੱਖਿਆਵਾ ਬਾਰੇ ਗੁਰਮਤਿ ਵਿਚਾਰਾ ਦੀ ਸਾਂਝ ਪਾਈ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਹਰਜੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਜੀਵਨ ਤੋਂ ਸਾਨੂੰ ਬਹੁਤ ਸੇਧ ਮਿਲਦੀ ਹੈ ਜਿਸ ਤਰਾਂ ਉਨਾਂ ਨੇ ਆਪਣੇ ਜੀਵਨ ’ਚ ਸਿੱਖ ਧਰਮ ਦਾ ਪ੍ਰਚਾਰ ਤੇ ਪਸਾਰ ਕੀਤਾ ਉਨ੍ਹਾਂ ਦੇ ਬੋਲਾਂ ’ਚ ਕਿੰਨੀ ਤਾਕਤ ਸੀ ਕਿ ਕੋਈ ਵੀ ਓਹਨਾ ਨੂੰ ਪਲਟਕੇ ਜੁਆਬ ਨਹੀਂ ਸੀ ਦਿੰਦਾ। ਉਨ੍ਹਾਂ ਦਾ ਪੂਰਾ ਜੀਵਨ ਸਾਡੇ ਲਈ ਇਕ ਪ੍ਰੇਰਨਾ ਸਰੋਤ ਹੈ। ਪ੍ਰਿੰਸੀਪਲ ਮਨਦੀਪ ਸਿੰਘ ਨੇ ਸਿੰਘ ਮਿਸ਼ਨਰੀ ਕਾਲਜ ਵੱਲੋਂ ਕਰਵਾਏ ਜਾਂਦੇ ਦੋ ਸਾਲਾਂ ਪੱਤਰ ਵਿਹਾਰ ਬਾਰੇ ਵਿਚਾਰਾਂ ਦੀ ਸਾਂਝ ਪਾਈ।