- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰਧਾ ਨਾਲ ਮਨਾਇਆ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਨਿਰਮਲ ਤਖਤ ਬਾਬਾ ਬੁੱਢਾ ਸਾਹਿਬ ਜੀ ਦਕੋਹਾ ਤਪ ਅਸਥਾਨ ਬਾਬਾ ਜਸਵੰਤ ਸਿੰਘ ਵਿਖੇ ਪੁੱਤਰਾਂ ਦੇ ਦਾਨੀ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਡੇਰੇ ਦੇ ਮੁੱਖ ਪ੍ਰਬੰਧਕ ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਾਲਾਨਾ ਸਤਿਸੰਗ ਸਬੰਧੀ 26 ਅਕਤੂਬਰ ਨੂੰ ਸ੍ਰੀ ਸੰਪਟ ਪਾਠ ਆਰੰਭ ਕਰਵਾਏ ਗਏ ਸਨ। ਪਾਠਾਂ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਦੀਵਾਨ ਸਜਾਏ ਗਏ। ਦੀਵਾਨ ’ਚ ਭਾਈ ਅਮਰਜੀਤ ਸਿੰਘ, ਭਾਈ ਜਸ਼ਨਦੀਪ ਸਿੰਘ ਤੇ ਭਾਈ ਅਮਨਦੀਪ ਸਿੰਘ ਦੇ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਗੁਰਮੀਤ ਸਿੰਘ ਨੇ ਬਾਬਾ ਬੁੱਢਾ ਜੀ ਨਾਲ ਸਬੰਧਤ ਜੀਵਨ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਮੌਜੂਦਾ ਗੱਦੀਨਸ਼ੀਨ ਬਾਬਾ ਅਮਨਪ੍ਰੀਤ ਸਿੰਘ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਕਲਯੁੱਗ ਦੇ ਇਸ ਮੁਸ਼ਕਿਲ ਦੌਰ ’ਚ ਗੁਰਬਾਣੀ ਹੀ ਮਨੁੱਖ ਦਾ ਇਕੋ-ਇਕ ਸਹਾਰਾ ਹੈ। ਜਿਹੜਾ ਇਨਸਾਨ ਗੁਰਬਾਣੀ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ, ਉਸ ਨੂੰ ਉਸ ਦੇ ਦੁਨਿਆਵੀ ਕਰਮਾਂ ਅਨੁਸਾਰ ਮਿਲੇ ਦੁੱਖ-ਸੁੱਖ ਦਾ ਅਡੋਲਤਾ ਨਾਲ ਸਾਹਮਣਾ ਕਰਨ ਦੀ ਗੁਰੂ ਸਾਹਿਬ ਸਮਰੱਥਾ ਬਖਸ਼ਦੇ ਹਨ। ਸਮਾਗਮ ’ਚ ਮਾਤਾ ਹਰਮੋਹਿੰਦਰ ਕੌਰ, ਸੰਤ ਬਾਬਾ ਨਰਿੰਦਰਪਾਲ ਸਿੰਘ ਮਾਲੂ ਪੰਕਜ ਵਾਲ ਵਾਲੇ, ਅਵਤਾਰ ਸਿੰਘ, ਰਾਜਿੰਦਰ ਸਿੰਘ ਰੀਹਲ, ਰਾਜੀਵ, ਤਰਨਜੀਤ ਸਿੰਘ ਬਾਵਾ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।