- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਜਲੰਧਰ ਦੀ ਜਥੇਬੰਦਕ ਮੀਟਿੰਗ, ਰਾਕੇਸ਼ ਗੁਪਤਾ ਨੂੰ ਬੂਥ ਮੈਨੇਜਮੈਂਟ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ

-ਮੰਡਲ ਪ੍ਰਧਾਨਾਂ ਤੇ ਵਿਧਾਨ ਸਭਾ ਹਲਕਾ ਇੰਚਾਰਜਾਂ ਨਾਲ ਬੂਥ ਪੱਧਰ ’ਤੇ ਸੰਗਠਨ ਮਜ਼ਬੂਤ ਕਰਨ ਬਾਰੇ ਹੋਈ ਚਰਚਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਸ਼ਹਿਰੀ ਦੀ ਜਥੇਬੰਦਕ ਮੀਟਿੰਗ ਜ਼ਿਲ੍ਹਾ ਦਫ਼ਤਰ ਸ਼ੀਤਲਾ ਮੰਦਰ ’ਚ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਨਵ-ਨਿਯੁਕਤ ਮੰਡਲ ਪ੍ਰਧਾਨਾਂ, ਵਿਧਾਨ ਸਭਾ ਹਲਕਾ ਇੰਚਾਰਜਾਂ ਤੇ ਮੰਡਲ ਇੰਚਾਰਜਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਬੂਥ ਪੱਧਰ ’ਤੇ ਵਰਕਰਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਰਾਕੇਸ਼ ਗੁਪਤਾ ਨੂੰ ਭਾਜਪਾ ਦੇ ਬੂਥ ਮੈਨੇਜਮੈਂਟ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਨਵ-ਨਿਯੁਕਤ ਮੰਡਲ ਪ੍ਰਧਾਨ ਅਤੇ ਇੰਚਾਰਜ ਆਪੋ-ਆਪਣੇ ਖੇਤਰਾਂ ਵਿੱਚ ਪਾਰਟੀ ਨੂੰ ਸਰਗਰਮ ਕਰਨ, ਨਵੇਂ ਵਰਕਰਾਂ ਨੂੰ ਨਾਲ ਜੋੜਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਣ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਭਾਜਪਾ ਦੇ ਸਾਰੇ ਮੰਡਲਾਂ ਅਤੇ ਮੋਰਚਿਆਂ ਦੇ ਪ੍ਰਧਾਨਾਂ ਤੇ ਇੰਚਾਰਜਾਂ ਦੀ ਅਹਿਮ ਭੂਮਿਕਾ ਰਹੇਗੀ। ਉਨ੍ਹਾਂ ਰਾਕੇਸ਼ ਗੁਪਤਾ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਸਾਰੇ ਮੰਡਲਾਂ ਨਾਲ ਤਾਲਮੇਲ ਬਣਾ ਕੇ ਬੂਥ ਪੱਧਰ ’ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨਗੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਯੋਗੇਸ਼ ਧੀਰ ਅਤੇ ਦੀਪਕ ਤੇਲੂ ਨੇ ਵੀ ਮੰਡਲ ਅਹੁਦੇਦਾਰਾਂ ਨੂੰ ਆਪਸੀ ਤਾਲਮੇਲ ਅਤੇ ਸਰਗਰਮੀ ਨਾਲ ਜਥੇਬੰਦਕ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮੀਟਿੰਗ ’ਚ ਮਹਿਲਾ ਮੋਰਚਾ ਪ੍ਰਧਾਨ ਸ਼ੈਲੀ ਖੰਨਾ, ਪ੍ਰੈੱਸ ਸਕੱਤਰ ਕੁਮਾਰ ਬ੍ਰਿਜੇਸ਼, ਮੀਨੂੰ ਸ਼ਰਮਾ, ਮਨਿਸ਼ ਵਿਜ, ਅਸ਼ਵਨੀ ਭੰਡਾਰੀ, ਰਾਜੇਸ਼ ਕਪੂਰ, ਮਹਿੰਦਰ ਭਗਤ, ਪ੍ਰਮੋਦ ਕਸ਼ਯਪ, ਸ਼ਾਲੂ, ਕਿਰਨ ਭਗਤ, ਅਮਿਤ ਵਰਮਾ, ਸੰਦੀਪ ਕੁਮਾਰ, ਬਲਜੀਤ ਪ੍ਰਿੰਸ, ਗੌਰਵ ਕਪੂਰ, ਸੰਜੂ ਸ਼ਰਮਾ, ਜੋਲੀ ਬੇਦੀ, ਰਣਜੀਤ ਸਿੰਘ ਸਮੇਤ ਹੋਰ ਪਾਰਟੀ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।