ਜੀਐੱਸਟੀ ਨੇ 300 ਤੋਂ ਵੱਧ ਫਰਮਾਂ ਨੂੰ ਜਾਰੀ ਕੀਤਾ ਨੋਟਿਸ
ਜਾਸ, ਜਲੰਧਰ : ਵਿੱਤੀ
Publish Date: Mon, 30 Mar 2026 10:17 PM (IST)
Updated Date: Mon, 30 Mar 2026 10:18 PM (IST)
ਜਾਸ, ਜਲੰਧਰ : ਵਿੱਤੀ ਵਰ੍ਹੇ ਦੀ ਸਮਾਪਤੀ ਤੋਂ ਪਹਿਲਾਂ ਗੁਡਜ਼ ਸਰਵਿਸ ਟੈਕਸ (ਜੀਐੱਸਟੀ) ਵਿਭਾਗ ਨੇ ਜਲੰਧਰ ਦੀਆਂ 300 ਫਰਮਾਂ ਨੂੰ ਘੱਟ ਟੈਕਸ ਦੇਣ ਦੇ ਨੋਟਿਸ ਜਾਰੀ ਕੀਤੇ ਹਨ। ਇਸ ’ਚ ਉਸਾਰੀ ਕੰਪਨੀਆਂ, ਹਸਪਤਾਲ, ਪ੍ਰਿੰਟਿੰਗ ਇਕਾਈਆਂ ਤੇ ਮਾਲ ਉਤਪਾਦਕ ਵਰਗੇ ਹੋਰ ਖੇਤਰ ਸ਼ਾਮਲ ਹਨ। ਜੀਐੱਸਟੀ ਵੱਲੋਂ ਜਲੰਧਰ ਦੀ ਵਪਾਰਕ ਇਕਾਈਆਂ ਦਾ ਸਰਵੇਖਣ ਚੱਲ ਰਿਹਾ ਹੈ। ਪਿਛਲੇ 20 ਦਿਨਾਂ ’ਚ ਕੀਤੇ ਗਏ ਸਰਵੇਖਣ ’ਚ ਵਿਭਾਗ ਨੂੰ ਇਨ੍ਹਾਂ ਫਰਮਾਂ ਦੇ ਲੈਣ-ਦੇਣ, ਬਿਲਿੰਗ ਤੇ ਮਾਲ ਦੇ ਕੁੱਲ ਸਟਾਕ ਦਾ ਮੇਲ ਕਰਨ ’ਤੇ ਫਰਕ ਨਜ਼ਰ ਆਇਆ। ਹੁਣ ਵਿਭਾਗ ਨੇ ਨੋਟਿਸ ਜਾਰੀ ਕਰਕੇ ਕਾਰਨ ਪੁੱਛੇ ਹਨ। ਡਿਪਟੀ ਕਮਿਸ਼ਨਰ ਸਟੇਟ ਟੈਕਸ ਦਰਬੀਰ ਰਾਜ ਕੌਰ ਨੇ ਕਿਹਾ ਕਿ ਇਸ ਸਾਲ ਟੈਕਸ ’ਚ ਵਾਧਾ ਹੋਵੇਗਾ, ਜਿਸ ਦਾ ਸਹੀ ਅੰਕੜਾ ਅਪ੍ਰੈਲ ਤੱਕ ਪਤਾ ਲੱਗੇਗਾ।
ਵਪਾਰਕ ਇਕਾਈਆਂ ਦਾ ਸਰਵੇਖਣ ਵਿੱਤ ਵਰ੍ਹੇ ਦੇ ਬਾਅਦ ਵੀ ਜਾਰੀ ਰਹੇਗਾ ਪਰ 31 ਮਾਰਚ ਨੂੰ ਟੈਕਸ ਇਕੱਠਾ ਕਰਨ ਵਿਚ ਵਾਧਾ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਭਾਗ ਦੀ ਮੁਹਿੰਮ ਚੱਲ ਰਹੀ ਹੈ। ਜਿਨ੍ਹਾਂ ਨੂੰ ਟੈਕਸ ਵਿਭਾਗ ਨੇ ਨੋਟਿਸ ਜਾਰੀ ਕੀਤੇ ਹਨ, ਉਨ੍ਹਾਂ ਤੋਂ ਹੋਰ ਟੈਕਸ ਮਿਲਣ ਦੀ ਸੰਭਾਵਨਾ ਹੈ। ਇਕ ਫ਼ੀਸਦੀ ਵਪਾਰਕ ਇਕਾਈਆਂ ਦਾ ਡਾਟਾ ਸਹੀ ਮਿਲਦਾ ਹੈ। ਅਪ੍ਰੈਲ ਦੇ ਪਹਿਲੇ ਹਫਤੇ ਪਤਾ ਲੱਗੇਗਾ ਕਿ ਟੈਕਸ ਰਿਕਵਰੀ ’ਚ ਕਿੰਨਾ ਵਾਧਾ ਹੋਇਆ ਹੈ।
ਇਕ ਮਹੀਨੇ ਤੋਂ ਪਹਿਲਾਂ ਮਾਮਲੇ ਹੱਲ ਕਰਨ ਦਾ ਟੀਚਾ
ਜੀਐੱਸਟੀ ਵਿਭਾਗ ਨੇ ਵਪਾਰਕ ਇਕਾਈਆਂ ਨੂੰ ਦਿੱਤੇ ਗਏ ਨੋਟਿਸ ਦਾ ਨਿਬੇੜਾ ਕਰਨ ਲਈ ਇਕ ਮਹੀਨੇ ਦਾ ਟੀਚਾ ਰੱਖਿਆ ਹੈ। ਟੈਕਸ ਅਸੈਸਮੈਂਟ ਮਗਰੋਂ ਸਾਰੇ ਨੂੰ 31 ਮਾਰਚ ਤੋਂ ਬਾਅਦ ਇਕ ਹਫਤੇ ਦੇ ਅੰਦਰ ਬਕਾਇਆ ਟੈਕਸ ਭਰਨ ਲਈ ਲਿਖਿਆ ਜਾਵੇਗਾ। ਫਿਰ ਵੀ ਜੇ ਕਿਸੇ ਨੂੰ ਇਤਰਾਜ਼ ਹੁੰਦਾ ਹੈ ਤਾਂ ਉਹ ਫਰਸਟ ਅਥਾਰਿਟੀ ਜੀਐੱਸਟੀ ਕੋਲ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਜੇ ਫਿਰ ਤਸੱਲੀ ਨਾ ਹੋਵੇ, ਤਾਂ ਅਦਾਲਤ ’ਚ ਅਪੀਲ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਟ੍ਰਿਬਿਊਨਲ ’ਚ ਮਾਮਲੇ ਦੀ ਆਖਰੀ ਸੁਣਵਾਈ ਹੋਵੇਗੀ।