- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬ੍ਰਿਟਿਸ਼ ਕੋਲੰਬੀਆ ਵਿਖੇ ਲਾਰੇਨ ਡੋਕਸਨ ਦੇ ਪ੍ਰੀਮੀਅਰ ਬਣਨ ’ਤੇ ਖਾਸ ਤੌਰ ’ਤੇ ਪੰਜਾਬੀਆਂ ਅੰਦਰ ਵੱਡੀ ਖੁਸ਼ੀ

-ਸਰੀ ਦੀਆਂ 10 ’ਚੋਂ 10 ਸੀਟਾਂ ਪੰਜਾਬੀਆਂ ਦੀ ਵੱਡੀ ਹਮਾਇਤ ਨਾਲ ਜਿੱਤੇ
-ਆਉਂਦੇ ਸਮੇਂ ਅੰਦਰ ਬ੍ਰਿਟਿਸ਼ ਕੋਲੰਬੀਆ ’ਚ ਵਪਾਰ ਨੂੰ ਮੁੜ ਲੀਹਾਂ ਤੇ ਲਿਆਉਣਗੇ
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ,
ਆਦਮਪੁਰ : ਕਨੇਡਾ ਵਿਖੇ ਬ੍ਰਿਟਿਸ਼ ਕੋਲੰਬੀਆ ’ਚ ਲਾਰੇਨ ਡੋਕਸਨ ਦੇ ਪ੍ਰੀਮੀਅਰ ਬਣਨ ’ਤੇ ਸਮੂਹ ਬਿਜਨੈਸ ਕਮਿਊਨਿਟੀ ਹੀ ਨਹੀਂ ਬਲਕਿ ਖਾਸ ਤੌਰ ’ਤੇ ਪੰਜਾਬੀ ਬਿਜਨੈਸਮੈਨ ਅੰਦਰ ਵੱਡੀ ਖੁਸ਼ੀ ਪਾਈ ਜਾ ਰਹੀ। ਇਸ ਗੱਲ ਦਾ ਪ੍ਰਗਟਾਵਾ ਉੱਘੇ ਬਿਜਨੈਸਮੈਨ ਤੇ ਸਮਾਜ ਸੇਵਕ ਜਤਿੰਦਰ ਜੈ ਮਿਨਹਾਸ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਨੇਡਾ ਅੰਦਰ ਬੀਤੇ 3 ਸਾਲਾਂ ਤੋਂ ਕਾਰੋਬਾਰ ਮੰਦੇ ਦੇ ਦੌਰ ’ਚ ਸਨ ਤੇ ਸਾਰੇ ਲੋਕ ਇਕ ਅਜਿਹਾ ਸ਼ਖਸ਼ੀਅਤ ਦੀ ਉਡੀਕ ’ਚ ਸਨ ਜਿਹੜੇ ਆਪ ਤੇ ਉਨ੍ਹਾਂ ਦੀ ਪਾਰਟੀ ਖਾਸ ਤੌਰ ’ਤੇ ਬਿਜਨੈਸ ਨੂੰ ਉੱਚਾ ਚੁੱਕਣ ਦੇ ਯਤਨਾਂ ਨੂੰ ਹੁਲਾਰਾ ਦੇ ਸਕਣ ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਵਪਾਰ ਸਬੰਧੀ ਇਕ ਤਿਆਰ ਰੋਡ ਮੈਪ ਨੂੰ ਵੇਖਦਿਆਂ ਬ੍ਰਿਟਿਸ਼ ਕੋਲੰਬੀਆ ’ਚ ਜਿੱਥੇ ਕੰਜ਼ਰਵੇਟਿਵ ਪਾਰਟੀ ਨੂੰ ਬਹੁਮਤ ਦਿੱਤਾ ਉੱਥੇ ਲਾਰੇਨ ਡੋਕਸਨ ਦੇ ਪ੍ਰੀਮੀਅਰ ਬਣਨ ਨਾਲ ਹੁਣ ਵਪਾਰੀਆਂ ਨੂੰ ਪੂਰੀ ਆਸ ਹੈ ਕਿ ਆਉਣ ਵਾਲਾ ਸਮਾਂ ਖਾਸ ਤੌਰ ’ਤੇ ਬਿਜਨੈਸ ਦੇ ਖੇਤਰ ਨੂੰ ਇਕ ਵਾਰ ਫਿਰ ਉੱਚਾਈਆਂ ’ਤੇ ਲੈ ਕੇ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਿੱਜੀ ਵੀ ਮੰਨਣਾ ਹੈ ਕਿ ਸਰੀ ਖਾਸ ਤੌਰ ’ਤੇ ਪੰਜਾਬੀਆਂ ਦੀ ਵਸੋਂ ਵਾਲਾ ਇਲਾਕਾ ਹੈ ਤੇ ਇੱਥੋਂ ਦੀਆਂ 10 ਦੀਆਂ 10 ਸੀਟਾਂ ’ਤੇ ਇਨ੍ਹਾਂ ਦੀ ਜਿੱਤ ਇਸ ਗੱਲ ਦਾ ਪੁਖਤਾ ਪ੍ਰਮਾਣ ਹੈ ਕਿ ਲਾਰੇਨ ਡੋਕਸਨ ਦੀ ਜਿੱਤ ’ਚ ਪੰਜਾਬੀਆਂ ਨੇ ਵੱਡਾ ਰੋਲ ਅਦਾ ਕੀਤਾ ਹੈ ਤੇ ਆਉਂਦੇ ਸਮੇਂ ਅੰਦਰ ਇਨ੍ਹਾਂ ਦੀ ਸਰਕਾਰ ਪੰਜਾਬੀਆਂ ਦੇ ਇਸ ਫਤਵੇ ਦਾ ਪੂਰਾ ਸਨਮਾਨ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦੇਵੇਗੀ।