- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਜੀਆਈ ਗਲੋਬਲ ਸਕੂਲ ’ਚ ਪਿਆਰ ਤੇ ਖੁਸ਼ੀ ਨਾਲ ਮਨਾਇਆ ਗ੍ਰੈਂਡਪੇਰੈਂਟਸ ਡੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਗਲੋਬਲ ਸਕੂਲ ’ਚ ਗ੍ਰੈਂਡਪੇਰੈਂਟਸ ਡੇ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ ’ਤੇ ਵਿਦਿਆਰਥੀਆਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਸਕੂਲ ਪਹੁੰਚੇ ਤੇ ਬੱਚਿਆਂ ਨਾਲ ਯਾਦਗਾਰ ਪਲ ਸਾਂਝੇ ਕੀਤੇ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਦਾਦਾ-ਦਾਦੀ ਤੇ ਨਾਨਾ-ਨਾਨੀ ਦੇ ਸਨਮਾਨ ’ਚ ਮਨਮੋਹਕ ਗੀਤ, ਡਾਂਸ ਤੇ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ। ਇਸ ਤੋਂ ਇਲਾਵਾ ਬੱਚਿਆਂ ਤੇ ਉਨ੍ਹਾਂ ਦੇ ਵੱਡਿਆਂ ਨੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ’ਚ ਵੀ ਉਤਸ਼ਾਹ ਨਾਲ ਭਾਗ ਲਿਆ। ਚੇਅਰਪਰਸਨ ਸਲਵਿੰਦਰਜੀਤ ਕੌਰ ਨੇ ਕਿਹਾ ਕਿ ਦਾਦਾ-ਦਾਦੀ ਤੇ ਨਾਨਾ-ਨਾਨੀ ਪਰਿਵਾਰ ਦੀਆਂ ਜੜ੍ਹਾਂ ਹੁੰਦੇ ਹਨ। ਉਨ੍ਹਾਂ ਦਾ ਪਿਆਰ, ਤਜਰਬਾ ਤੇ ਸੰਸਕਾਰ ਬੱਚਿਆਂ ਨੂੰ ਜੀਵਨ ’ਚ ਅੱਗੇ ਵਧਣ ਲਈ ਪ੍ਰੇਰਣਾ ਤੇ ਤਾਕਤ ਦਿੰਦੇ ਹਨ। ਡਾਇਰੈਕਟਰ ਹਰਲੀਨ ਮੋਹੰਤੀ ਨੇ ਕਿਹਾ ਕਿ ਦਾਦਾ-ਦਾਦੀ ਤੇ ਨਾਨਾ-ਨਾਨੀ ਦਾ ਬੱਚਿਆਂ ਨਾਲ ਰਿਸ਼ਤਾ ਬੇਹੱਦ ਪਿਆਰਾ ਤੇ ਖ਼ਾਸ ਹੁੰਦਾ ਹੈ। ਉਹ ਬੱਚਿਆਂ ਨੂੰ ਪਿਆਰ ਦੇ ਨਾਲ-ਨਾਲ ਪਰਿਵਾਰ ਦੀਆਂ ਰਵਾਇਤਾਂ ਤੇ ਚੰਗੇ ਸੰਸਕਾਰਾਂ ਨਾਲ ਜੋੜਦੇ ਹਨ। ਪ੍ਰਿੰਸੀਪਲ ਆਰਤੀ ਸ਼ਰਮਾ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ’ਚ ਚੰਗੇ ਸੰਸਕਾਰ, ਸਤਿਕਾਰ ਤੇ ਪਿਆਰ ਦੀ ਭਾਵਨਾ ਪੈਦਾ ਕਰਨਾ ਵੀ ਬਹੁਤ ਜ਼ਰੂਰੀ ਹੈ। ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਸਮਝਣ ਤੇ ਆਪਣੇ ਵੱਡਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਮਜ਼ਬੂਤ ਕਰਨ ’ਚ ਸਹਾਇਕ ਹੁੰਦੇ ਹਨ।