- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਤ ਰਵਿਦਾਸ ਜੀ ਦੀ 650 ਸਾਲਾ ਸ਼ਤਾਬਦੀ ਸਬੰਧੀ ਦੋ ਰੋਜ਼ਾ ਮਹਾਨ ਕੀਰਤਨ ਦਰਬਾਰ 15 ਨਵੰਬਰ ਨੂੰ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਰਬ ਧਰਮ ਵੈਲਫੇਅਰ ਸੇਵਾ ਸੁਸਾਇਟੀ ਲੰਮਾ ਪਿੰਡ ਵਿਖੇ ਮੀਟਿੰਗ ਦੌਰਾਨ ਭਗਤ ਰਵਿਦਾਸ ਜੀ ਦੀ 650 ਸਾਲਾ ਸ਼ਤਾਬਦੀ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਲੰਮਾ ਪਿੰਡ ਚੌਕ ਤੋਂ ਜੰਡੂ ਸਿੰਘਾ ਰੋਡ ’ਤੇ ਦੋ ਦਿਨਾਂ ਮਹਾਨ ਦਾ ਕੀਰਤਨ ਦਰਬਾਰ 15 ਨਵੰਬਰ ਨੂੰ ਕਰਵਾਇਆ ਜਾਵੇਗਾ। ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਸ ਸਮਾਗਮ ਨੂੰ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ। ਇਸ ’ਚ ਭਾਈ ਪਿੰਦਰਪਾਲ ਸਿੰਘ ਕਥਾ ਵਾਚਕ, ਭਾਈ ਸੁਖਦੇਵ ਸਿੰਘ ਡੱਲਾ ਕਥਾਵਾਚਕ ਤੋਂ ਇਲਾਵਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਪ੍ਰਸਿੱਧ ਕਵੀਸ਼ਰੀ ਜਥੇ ਤੇ ਸੰਤ ਸਮਾਜ ਦੇ ਮਹਾਂਪੁਰਸ਼ਾਂ ਹਾਜ਼ਰੀ ਭਰਨਗੇ। ਉਨ੍ਹਾਂ ਦੱਸਿਆ ਕਿ ਪ੍ਰਭਾਤ ਫੇਰੀਆਂ ਦੇ ਰੂਪ ’ਚ ਸੰਗਤਾਂ ਨੂੰ ਸਮਾਗਮਾਂ ’ਚ ਹਾਜ਼ਰੀਆਂ ਭਰਨ ਲਈ ਬੇਨਤੀ ਕੀਤੀ ਜਾਵੇਗੀ। ਇਸ ਮੌਕੇ ਸਤਿੰਦਰ ਸਿੰਘ ਪੀਤਾ, ਮਹਿੰਦਰ ਸਿੰਘ ਜੰਬਾ, ਜਗਜੀਤ ਸਿੰਘ ਖਾਲਸਾ, ਦਲਜੀਤ ਸਿੰਘ, ਸੁਰਿੰਦਰ ਸਿੰਘ, ਸਤਪਾਲ ਸਿੰਘ ਨੀਲਾ ਮਹਿਲ, ਫੁੰਮਣ ਸਿੰਘ, ਜੋਗਿੰਦਰ ਸਿੰਘ ਜੰਬਾ, ਜਤਿੰਦਰ ਸਿੰਘ ਲਾਇਲਪੁਰੀ, ਸੁਰਿੰਦਰ ਪਾਲ, ਤ੍ਰਿਪਜੋਤ ਸਿੰਘ ਆਦਿ ਹਾਜ਼ਰ ਸਨ।