- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਬੱਤ ਦੇ ਭਲੇ ਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਅੱਜ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਲੰਮੇ ਅਰਸੇ ਬਾਅਦ ਨਵੀਂ ਸਬਜ਼ੀ ਮੰਡੀ ਤੇ ਫਰੂਟ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਲਡੀ ਖਾਲਸਾ ਤੇ ਸਮੂਹ ਮੈਂਬਰਾਂ ਵੱਲੋਂ ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਖੇ ਸਰਬੱਤ ਦੇ ਭਲੇ ਹਿੱਤ ਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਅੱਜ 6 ਨਵੰਬਰ ਨੂੰ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸ਼ੇਸ਼ ਮੀਟਿੰਗ ਰਾਹੀਂ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਲਡੀ ਖਾਲਸਾ, ਸਾਬਕਾ ਕੌਂਸਲਰ ਪਤੀ ਪ੍ਰੀਤ ਖਾਲਸਾ, ਮਨਜੀਤ ਕੁਮਾਰ, ਵਿਜੇ ਦੂਆ, ਰਛਪਾਲ ਬੱਬੂ, ਡਿੰਪੀ ਸਚਦੇਵਾ, ਮਹੇਸ਼ ਮਖੀਜਾ, ਸੰਨੀ ਬੱਤਰਾ, ਮੋਨੂੰ ਪੁਰੀ, ਕਵਲਜੀਤ ਸਿੰਘ ਲਵਲੀ, ਪ੍ਰੀਤ ਖਾਲਸਾ, ਕੰਵਲਜੀਤ ਸਿੰਘ ਪ੍ਰਿੰਸ, ਗੁਰਦੀਪ ਮੋਂਗੀਆ, ਆਸ਼ੂ ਖੁਰਾਣਾ, ਰਾਜੀਵ ਧਮੀਜਾ, ਸਾਹਿਲ ਪਪਨੇਜਾ, ਪ੍ਰਭ ਕੁਮਾਰ ਤਪਨੇਜਾ, ਹਰਜੀਤ ਸਿੰਘ ਬਠਲਾਣਾ, ਹਰਜੀਤ ਸਿੰਘ, ਨੀਰਜ ਕੁਮਾਰ ਆਦਿ ਨੇ ਦੱਸਿਆ ਕਿ ਮਹਾਨ ਕੀਰਤਨ ਦਰਬਾਰ ’ਚ ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ, ਗਿਆਨੀ ਸੁਰਜੀਤ ਸਿੰਘ,ਭਾਈ ਜਗਜੀਤ ਸਿੰਘ, ਬਬੀਰਾ ਮੀਰੀ ਪੀਰੀ ਖਾਲਸਾ ਜੱਥਾ ਜਗਾਧਰੀ, ਭਾਈ ਪ੍ਰਿਤਪਾਲ ਸਿੰਘ, ਭਾਈ ਬ੍ਰਹਮਜੋਤ ਸਿੰਘ, ਗਿਆਨੀ ਗੁਰਮੀਤ ਸਿੰਘ ਹਾਜ਼ਰੀ ਭਰਨਗੇ।
----------------------
ਮੁਫ਼ਤ ਮੈਡੀਕਲ ਕੈਂਪ ਵੀ ਲਾਇਆ ਜਾਵੇਗਾ : ਡਾ. ਕਾਲੜਾ
ਨਵੀਂ ਸਬਜ਼ੀ ਮੰਡੀ ਮਕਸੂਦਾ ਵਿਖੇ ਕੀਰਤਨ ਦਰਬਾਰ ਦੌਰਾਨ ਸ਼ਾਮ 7 ਵਜੇ ਤੋਂ ਰਾਤ 9:30 ਵਜੇ ਤੱਕ ਮੁਫ਼ਤ ਮੈਡੀਕਲ ਕੈਂਪ ਵੀ ਲਾਇਆ ਜਾ ਰਿਹਾ ਹੈ। ਚਮੜੀ ਦੇ ਮਾਹਿਰ ਡਾ. ਤਰਨਪ੍ਰੀਤ ਕੌਰ ਕਾਲੜਾ, ਐੱਮਡੀ, ਸੀਨੀਅਰ ਰੈਜ਼ੀਡੈਂਟ, ਪਿਮਸ ਜਲੰਧਰ, ਬਾਲ ਤੇ ਨਵਜਾਤ ਮਾਹਿਰ ਡਾ. ਹਿਮਾਂਸ਼ੂ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।