- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ-2026ਬਲਾਕ ਜਲੰਧਰ ਪੂਰਬੀ ਦੇ ਅੰਡਰ-14 (ਲੜਕੇ) ਫੁੱਟਬਾਲ ਮੁਕਾਬਲੇ ’ਚ ਦੁਆਬਾ ਖਾਲਸਾ ਸਕੂਲ ਜੇਤੂ

ਖੇਡਾਂ ਵਡਨ ਪੰਜਾਬੀ ਦੀਆਂ-2026 ਤਹਿਤ ਹੋਏ ਵੱਖ-ਵੱਖ ਖੇਡ ਮੁਕਾਬਲੇ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਅੱਜ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਹੋਏ ਖੇਡ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਖਿਡਾਰੀਆਂ ਨੂੰ ਖੇਡਾਂ ਦੀ ਭਾਵਨਾ ਅਤੇ ਅਨੁਸ਼ਾਸਨ ਨਾਲ ਖੇਡਣ ਦਾ ਸੁਨੇਹਾ ਦਿੱਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਖੇਡ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਬਲਾਕ ਜਲੰਧਰ ਪੂਰਬੀ ਅੰਡਰ-14 (ਲੜਕੇ) ਫੁੱਟਬਾਲ ਮੁਕਾਬਲੇ ਵਿੱਚ ਦੁਆਬਾ ਖਾਲਸਾ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਪੁਲਿਸ ਡੀ.ਏ.ਵੀ. ਸਕੂਲ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਅੰਡਰ-21 (ਲੜਕੇ) ਵਾਲੀਬਾਲ ਮੁਕਾਬਲੇ ਵਿੱਚ ਪੁਲਿਸ ਡੀ.ਏ.ਵੀ.ਸਕੂਲ ਨੇ ਪਹਿਲਾ ਅਤੇ ਟ੍ਰਿਨਿਟੀ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਲਾਕ ਭੋਗਪੁਰ ਦੇ ਅੰਡਰ-14 (ਲੜਕੇ) ਸ਼ਾਟਪੁੱਟ ਮੁਕਾਬਲੇ ’ਚ ਬਲਰਾਜ ਪਹਿਲੇ ਸਥਾਨ ’ਤੇ ਰਿਹਾ। ਜਦਕਿ ਧਨਮੀਤ ਸਿੰਘ ਅਤੇ ਅਮਨਦੀਪ ਸਿੰਘ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਅੰਡਰ-17 (ਲੜਕੀਆਂ) ਸ਼ਾਟਪੁੱਟ ਮੁਕਾਬਲੇ ਵਿੱਚ ਕਿਰਨਪ੍ਰੀਤ ਨੇ ਪਹਿਲਾ, ਰੀਤ ਅਰੋੜਾ ਨੇ ਦੂਜਾ ਅਤੇ ਸ਼ਰਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 (ਲੜਕੀਆਂ) 200 ਮੀਟਰ ਮੁਕਾਬਲੇ ਵਿੱਚ ਸੁਨੈਨਾ ਪਹਿਲੇ, ਜਪਜੀਤ ਕੌਰ ਦੂਜੇ ਅਤੇ ਜੈਸਮੀਨ ਕੌਰ ਤੀਜੇ ਸਥਾਨ ’ਤੇ ਰਹੀਆਂ। ਅੰਡਰ-21 (ਲੜਕੇ) 200 ਮੀਟਰ ਮੁਕਾਬਲੇ ਵਿੱਚ ਤਨੀਸ਼ਾ ਨੇ ਪਹਿਲਾ, ਰਵੀ ਨੇ ਦੂਜਾ ਅਤੇ ਸਕਸ਼ਮ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 (ਲੜਕੇ) 1500 ਮੀਟਰ ਮੁਕਾਬਲੇ ਵਿੱਚ ਮਨਵੀਰ ਸਹੋਤਾ ਪਹਿਲੇ, ਅਰਸ਼ਦੀਪ ਦੂਜੇ ਅਤੇ ਅਭਿਜੋਤ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-17 (ਲੜਕੀਆਂ) 1500 ਮੀਟਰ ਮੁਕਾਬਲੇ ਵਿੱਚ ਸਵੀਟੀ ਨੇ ਪਹਿਲਾ, ਪ੍ਰਾਚੀ ਕੁਮਾਰੀ ਨੇ ਦੂਜਾ ਅਤੇ ਪਵਨਜੋਤ ਨੇ ਤੀਜਾ ਸਥਾਨ ਹਾਸਲ ਕੀਤਾ। ਬਲਾਕ ਰੁੜਕਾ ਕਲਾਂ ਦੇ ਅੰਡਰ-17 (ਲੜਕੇ) 3000 ਮੀਟਰ ਮੁਕਾਬਲੇ ਵਿੱਚ ਲਵ ਹੀਰਾ ਨੇ ਪਹਿਲਾ, ਵਿਸ਼ਾਲ ਹੀਰਾ ਨੇ ਦੂਜਾ ਅਤੇ ਰਣਬੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੀਆਂ) 400 ਮੀਟਰ ਮੁਕਾਬਲੇ ਵਿੱਚ ਰਮਨਦੀਪ ਕੌਰ ਪਹਿਲੇ, ਰਣਿਤ ਦੂਸਰੇ ਅਤੇ ਮਨਕੀਰਤ ਕੌਰ ਤੀਜੇ ਸਥਾਨ ’ਤੇ ਰਹੀਆਂ। ਅੰਡਰ-14 ਲੜਕੇ 60 ਮੀਟਰ ਮੁਕਾਬਲੇ ਵਿੱਚ ਸਕਸ਼ਮ ਨੇ ਪਹਿਲਾ, ਮਨ ਸਹਿਜ ਨੇ ਦੂਜਾ ਅਤੇ ਸ਼ੈਰੀ ਨੇ ਤੀਜਾ ਸਥਾਨ ਹਾਸਲ ਕੀਤਾ। ਬਲਾਕ ਆਦਮਪੁਰ ਦੇ ਅੰਡਰ-14 (ਲੜਕੇ) ਫੁੱਟਬਾਲ ਮੁਕਾਬਲੇ ਵਿੱਚ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਡੱਲਾ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਦਿਆਨਾ ਦੂਜੇ ਸਥਾਨ ’ਤੇ ਰਹੇ। ਅੰਡਰ-21 (ਲੜਕੀਆਂ) ਖੋ-ਖੋ ਮੁਕਾਬਲੇ ਵਿੱਚ ਬਿਆਸ ਪਿੰਡ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਨੇ ਦੂਜਾ ਸਥਾਨ ਹਾਸਲ ਕੀਤਾ।