- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਬਾਲਾਜੀ ਦੇ ਸੰਕੀਰਤਨ ਦੀ

-ਬਾਲਾਜੀ ਦੇ ਸੰਕੀਰਤਨ ਦੀ ਮਨਜ਼ੂਰੀ ਨਾ ਮਿਲਣ ਦੇ ਰੋਸ ’ਚ ਵਾਪਸ ਕੀਤੀ ਸੀ ਸੁਰੱਖਿਆ
-----------------------
ਜਾਸ, ਜਲੰਧਰ : ਆਮ ਆਦਮੀ ਪਾਰਟੀ ਦੇ ਹਲਕੇ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਨੂੰ ਪੰਜ ਮਹੀਨੇ ਬਾਅਦ ਪੰਜਾਬ ਸਰਕਾਰ ਵੱਲੋਂ ਮੁੜ ਸੁਰੱਖਿਆ ਮੁਹੱਈਆ ਕੀਤੀ ਗਈ ਹੈ। ਵਿਧਾਇਕ ਵੱਲੋਂ ਚਲਾਏ ਜਾ ਰਹੇ ਸ਼੍ਰੀ ਕਸ਼ਟ ਨਿਵਾਰਣ ਬਾਲਾਜੀ ਮੰਦਰ ਬਾਜ਼ਾਰ ਸ਼ੇਖਾਂ ਪ੍ਰਬੰਧਕ ਕਮੇਟੀ ਵੱਲੋਂ 14 ਮਈ ਨੂੰ ਸਾਈਂ ਦਾਸ ਸਕੂਲ, ਪਟੇਲ ਚੌਕ ਦੀ ਜ਼ਮੀਨ 'ਤੇ ਹੋਣ ਵਾਲੇ ਬਾਲਾਜੀ ਦੇ ਸੰਕੀਰਤਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਨਾ ਦਿੱਤੇ ਜਾਣ ਦੇ ਰੋਸ ਵਿਚ ਵਿਧਾਇਕ ਨੇ ਸੁਰੱਖਿਆ ਵਾਪਸ ਕਰ ਦਿੱਤੀ ਸੀ। ਉਨ੍ਹਾਂ ਦਾ ਤਰਕ ਸੀ ਕਿ ਧਾਰਮਿਕ ਪ੍ਰੋਗਰਾਮ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਬਿਨਾਂ ਵਜ੍ਹਾ ਅੜਿੱਕਾ ਡਾਹਿਆ ਜਾ ਰਿਹਾ ਹੈ, ਜਿਸ ਕਾਰਨ ਨਾ ਸਿਰਫ ਉਨ੍ਹਾਂ ’ਚ, ਸਗੋਂ ਸਮਾਜ ਦੇ ਹਰ ਵਰਗ ’ਚ ਰੋਸ ਹੈ। ਇਸ ਕਾਰਨ ਵਿਧਾਇਕ ਨੇ ਸੁਰੱਖਿਆ ਵਾਪਸ ਕੀਤੀ ਸੀ।
ਇਸ ਤੋਂ ਇਲਾਵਾ ਪੰਜ ਮਹੀਨੇ ਬਾਅਦ ਪੰਜਾਬ ਸਰਕਾਰ ਵੱਲੋਂ ਵਿਧਾਇਕ ਰਮਨ ਅਰੋੜਾ ਨੂੰ ਬੁੱਧਵਾਰ ਨੂੰ ਮੁੜ ਸੁਰੱਖਿਆ ਦਿੱਤੀ ਗਈ ਹੈ। ਅਸਲ ’ਚ ਪਿਛਲੇ ਸਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਵਿਧਾਇਕ ਰਮਨ ਅਰੋੜਾ ਕੋਲੋਂ ਵਿਜੀਲੈਂਸ ਦੀ ਕਾਰਵਾਈ ਤੋਂ ਪਹਿਲਾਂ ਹੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਜਦਕਿ ਵਿਧਾਇਕ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲਣ ਦੇ ਕੁਝ ਸਮੇਂ ਬਾਅਦ ਪੰਜਾਬ ਸਰਕਾਰ ਵੱਲੋਂ ਮੁੜ ਸੁਰੱਖਿਆ ਦਿੱਤੀ ਗਈ ਸੀ।
ਪਰ 14 ਮਈ ਨੂੰ ਸ਼੍ਰੀ ਕਸ਼ਟ ਨਿਵਾਰਣ ਬਾਲਾਜੀ ਮੰਦਰ ਵੱਲੋਂ ਸਾਈਂ ਦਾਸ ਸਕੂਲ ਦੀ ਜ਼ਮੀਨ 'ਤੇ ਹੋਣ ਵਾਲੇ ਬਾਲਾਜੀ ਦੇ ਸੰਕੀਰਤਨ ਤੋਂ ਇਕ ਰਾਤ ਪਹਿਲਾਂ ਪ੍ਰਸ਼ਾਸਨ ਵੱਲੋਂ ਧਾਰਮਿਕ ਪ੍ਰੋਗਰਾਮ ਦੀ ਮਨਜ਼ੂਰੀ ਨਾ ਹੋਣ ਦਾ ਦਾਅਵਾ ਕਰਦਿਆਂ ਇਸ ਨੂੰ ਰੋਕਣ ਦਾ ਯਤਨ ਕੀਤਾ ਗਿਆ ਸੀ। ਇਸ ਦੌਰਾਨ ਭਾਜਪਾ ਤੇ ਕਾਂਗਰਸੀ ਆਗੂਆਂ ਦੇ ਨਾਲ-ਨਾਲ ਪੂਰੇ ਜ਼ਿਲ੍ਹੇ ਤੋਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸ਼ਰਧਾਲੂਆਂ ਨੇ ਪਹਿਲਾਂ ਸਾਈਂ ਦਾਸ ਸਕੂਲ ਦੀ ਜ਼ਮੀਨ ’ਤੇ ਉਸ ਤੋਂ ਬਾਅਦ ਪਟੇਲ ਚੌਕ 'ਚ ਧਰਨਾ ਲਾਇਆ ਸੀ। ਇਸ ਤੋਂ ਬਾਅਦ ਆਖਰਕਾਰ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਸੀ। ਇਸ ’ਚ ਬਾਲਾਜੀ ਫੇਮ ਧਾਰਮਿਕ ਗਾਇਕ ਕੱਨ੍ਹਿਆ ਮਿੱਤਲ ਨੇ ਬਾਲਾਜੀ ਦਾ ਸ਼ਾਨਦਾਰ ਸੰਕੀਰਤਨ ਕੀਤਾ ਸੀ।
ਹੁਣ, ਇਕ ਵਾਰੀ ਫਿਰ ਵਿਧਾਇਕ ਨੂੰ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਗਈ ਹੈ। ਇਸ ਸਮੇਂ ਵਿਧਾਇਕ ਨੂੰ ਸੁਰੱਖਿਆ ਲਈ ਚਾਰ ਜਵਾਨ ਦਿੱਤੇ ਗਏ ਹਨ। ਜਾਣਕਾਰੀ ਮਿਲੀ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਵਿਚ ਹੋਰ ਵੀ ਵਾਧਾ ਕੀਤਾ ਜਾਵੇਗਾ। ਇਸ ਬਾਰੇ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਧਰਮ ਦਾ ਪ੍ਰਚਾਰ ਤੇ ਸਮਾਜ ਦੀ ਸੇਵਾ ਕਰਨਾ ਹੈ। ਇਸ ਲਈ ਉਹ ਨਿਰੰਤਰ ਸੇਵਾਵਾਂ ਦਿੰਦੇ ਰਹਿਣਗੇ।