
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਬੰਦ ਦੇ ਦੌਰਾਨ ਗੁਰਾਇਆ ਚ ਗੁੰਡਾ ਗਰਦੀ ਦਾ ਨੰਗਾ ਨਾਚ

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਪੰਜਾਬ ਬੰਦ ਦੌਰਾਨ ਗੁਰਾਇਆ ਦੇ ਵਾਰਡ ਨੰਬਰ ਦੇ 9 ਦੇ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਿਥੇ ਕਿ ਦੋ ਨੌਜਵਾਨਾਂ ਵੱਲੋਂ ਡਿਊਟੀ ’ਤੇ ਤਾਇਨਾਤ ਸੇਵਾ ਕੇਂਦਰ ਮੁਲਾਜ਼ਮ ਨਾਲ ਕੁੱਟਮਾਰ ਤੇ ਗਲੀ ਗਲੋਚ ਕੀਤਾ ਗਿਆ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਬੰਦ ਦੀ ਕਾਲ ਦੇ ਦੌਰਾਨ ਉਨ੍ਹਾਂ ਨੂੰ ਜਥੇਬੰਦੀਆਂ ਨੇ ਕਿਹਾ ਕਿ ਉਹ 2 ਵਜੇ ਤੱਕ ਸੁਵਿਧਾ ਸੈਂਟਰ ਨੂੰ ਬੰਦ ਕਰ ਲੈਣ। ਉਹ ਗੇਟ ਬੰਦ ਕਰ ਕੇ ਬਾਹਰ ਖੜ੍ਹੇ ਸਨ ਤਾਂ ਦੋ ਨੌਜਵਾਨ ਬਹਿਸ ਕਰਨ ਲੱਗ ਗਏ ਕਿ ਬਾਹਰ ਕਿਉਂ ਖੜ੍ਹੇ ਹੋ, ਲੋਕਾਂ ਦਾ ਕੰਮ ਕਿਉਂ ਕੀਤਾ। ਦੋਵੇਂ ਆਪਣੀ ਮਾਤਾ ਨਾਲ ਆਏ ਤੇ ਹਮਲਾ ਕਰ ਦਿੱਤਾ, ਜਿਸ ਦੀ ਸੀਸੀਟੀਵੀ ਵੀਡੀਓ ਵੀ ਨੇੜੇ ਲੱਗੇ ਕੈਮਰੇ ’ਚ ਕੈਦ ਹੋ ਗਈ। ਓਧਰ ਹੀ ਹਸਪਤਾਲ ਵਿਚ ਮੁਲਾਜ਼ਮ ਨਾਲ ਹੋਈ ਗੁੰਡਾਗਰਦੀ ਬਾਰੇ ਉਸ ਦਾ ਹਾਲ ਚਾਲ ਪੁੱਛਣ ਗਏ ਗੁਰਾਇਆ ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਉਨ੍ਹਾਂ ਦੇ ਸਾਰੇ ਕੌਂਸਲਰ ਸਾਥੀਆਂ ਨੇ ਪ੍ਰਸ਼ਾਸਨ ਦੇ ਕੋਲ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਗੁੰਡਾ ਅਨਸਰਾਂ ’ਤੇ ਕਾਰਵਾਈ ਕੀਤੀ ਜਾਵੇ।