ਰਣਜੀਤ ਸਿੰਘ ਸਿੱਧੂ ਦੀ ਚਿਤਾਵਨੀ, ਸਰਕਾਰ ਦੀਆਂ ਧੱਕੇਸ਼ਾਹੀਆਂ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ
ਪੰਜਾਬ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਟਰੱਕ ਯੂਨੀਅਨ ਫਿਲੌਰ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਜਲੰਧਰ DC ਦਫ਼ਤਰ ਧਰਨੇ 'ਚ ਸ਼ਾਮਲ ਹੋਣ ਲਈ ਕਾਫਲੇ ਨਾਲ ਫਿਲੌਰ ਤੋਂ ਰਵਾਨਾ ਹੋ ਗਏ। ਉਨ੍ਹਾਂ ਨੇ ਇਸ ਮੌਕੇ ਪੰਜਾਬ ਸਰਕਾਰ 'ਤੇ ਰੋਸ ਜਾਹਰ ਕਰਦਿਆਂ ਪੰਜਾਬ ਸਰਕਾਰ ਆਪਣੀ ਮਰਜ਼ੀ ਨਾਲ ਟੈਕਸ ਵਧਾ ਰਹੀ ਹੈ ਅਤੇ ਡਿਪੂਆ 'ਚ ਢੋਆ ਢੁਆਈ ਟਰੈਕਟਰ ਟਰਾਲੀਆਂ ਤੇ ਕੰਟੇਨਰ ਨਾਲ ਕਰਵਾਈ ਕਰ ਰਹੀ ਹੈ।
Publish Date: Wed, 19 Aug 2026 01:37 PM (IST)
Updated Date: Wed, 19 Aug 2026 01:38 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਟਰੱਕ ਯੂਨੀਅਨ ਫਿਲੌਰ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਜਲੰਧਰ DC ਦਫ਼ਤਰ ਧਰਨੇ 'ਚ ਸ਼ਾਮਲ ਹੋਣ ਲਈ ਕਾਫਲੇ ਨਾਲ ਫਿਲੌਰ ਤੋਂ ਰਵਾਨਾ ਹੋ ਗਏ। ਉਨ੍ਹਾਂ ਨੇ ਇਸ ਮੌਕੇ ਪੰਜਾਬ ਸਰਕਾਰ 'ਤੇ ਰੋਸ ਜਾਹਰ ਕਰਦਿਆਂ ਪੰਜਾਬ ਸਰਕਾਰ ਆਪਣੀ ਮਰਜ਼ੀ ਨਾਲ ਟੈਕਸ ਵਧਾ ਰਹੀ ਹੈ ਅਤੇ ਡਿਪੂਆ 'ਚ ਢੋਆ ਢੁਆਈ ਟਰੈਕਟਰ ਟਰਾਲੀਆਂ ਤੇ ਕੰਟੇਨਰ ਨਾਲ ਕਰਵਾਈ ਕਰ ਰਹੀ ਹੈ।
ਜਿਹੜੇ ਮਾਲਕਾਂ ਨੇ ਟਰੱਕਾਂ 'ਤੇ ਲੱਖਾਂ ਰੁਪਏ ਖਰਚ ਕੀਤੇ ਹੋਏ ਹਨ, ਉਹ ਵਿਹਲੇ ਬੈਠੇ ਹਨ ਤੇ ਟਰੈਕਟਰ ਟਰਾਲੀਆਂ ਵਾਲਿਆਂ ਕੋਈ ਪਰਮਿਟ ਨਾ ਹੋਣ ਕਰਕੇ ਸਰਕਾਰ ਨੂੰ ਚੂਨਾ ਲਗਾ ਰਹੇ ਹਨ। ਸਰਕਾਰਾਂ ਦੇ ਮੰਤਰੀ ਸੰਤਰੀ ਵੀ ਟਰੈਕਟਰ ਟਰਾਲੀਆਂ ਨਾਲ ਢੋਆ ਢੁਆਈ ਕਾਰੋਬਾਰ ਆਏ ਹਨ, ਜੋ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਸਿੱਧੂ, ਲਖਬੀਰ ਸਿੰਘ, ਭੁਪਿੰਦਰ ਸਿੰਘ ਸੋਨੂ, ਨਿਰਭੈ ਸਿੰਘ ਪਿੰਕਾ ਬਾਬਾ, ਮਾਲਕ ਤੇ ਟਰੱਕ ਡਰਾਈਵਰ ਭਾਰੀ ਗਿਣਤੀ ਚ ਸ਼ਾਮਲ ਸਨ।