ਬਿਜਲੀ ਬਿੱਲ ਭੇਜ ਕੇ ਲੋਕਾਂ ਨਾਲ ਕੀਤਾ ਧੋਖਾ: ਰਵਿਸ਼ ਰਾਜ
ਬਿਜਲੀ ਬਿਲ ਭੇਜਕੇ ਸਰਕਾਰ ਨੇ ਕੀਤਾ ਲੋਕਾਂ ਨਾਲ ਧੋਖਾ: ਰਵਿਸ਼ ਰਾਜ
Publish Date: Sat, 29 Aug 2026 07:30 PM (IST)
Updated Date: Sat, 29 Aug 2026 07:31 PM (IST)
-ਅਪਣੀ ਗਲਤੀ ਸੁਧਾਰੇ ਸਰਕਾਰ, ਸਾਰੇ ਗਲਤ ਬਿੱਲ ਜ਼ੀਰੋ ਕਰੇ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸ ਆਗੂ ਤੇ ਪੰਜਾਬ ਬ੍ਰਾਹਮਣ ਬੋਰਡ ਦੇ ਸਾਬਕਾ ਡਾਇਰੈਕਟਰ ਰਵਿਸ਼ ਰਾਜ ਸ਼ਰਮਾ ਨੇ ਪੰਜਾਬ ’ਚ ਖਪਤਕਾਰਾਂ ਨੂੰ ਭੇਜੇ ਗਏ ਕਥਿਤ ਗਲਤ ਬਿਜਲੀ ਬਿੱਲਾਂ ਨੂੰ ਲੈ ਕੇ ਮਾਨ ਸਰਕਾਰ ’ਤੇ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖੁਦ ਬਿੱਲਾਂ ’ਚ ਗੜਬੜੀ ਦੀ ਗੱਲ ਕਬੂਲ ਕਰ ਚੁੱਕੀ ਹੈ, ਇਸ ਲਈ ਹੁਣ ਉਸ ਦੀ ਜ਼ਿੰਮੇਵਾਰੀ ਹੈ ਕਿ ਪ੍ਰਭਾਵਿਤ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਸਾਰੇ ਗਲਤ ਬਿੱਲਾਂ ਨੂੰ ਜ਼ੀਰੋ ਕੀਤਾ ਜਾਵੇ। ਸਰਕਾਰ ਨੂੰ ਆਪਣੇ ਵਾਅਦੇ ਅਨੁਸਾਰ 300 ਯੂਨਿਟ ਮੁਫ਼ਤ ਬਿਜਲੀ ਦੀ ਵਿਵਸਥਾ ਯਕੀਨੀ ਬਣਾਉਣੀ ਚਾਹੀਦੀ ਹੈ ਤੇ ਪ੍ਰਭਾਵਿਤ ਖਪਤਕਾਰਾਂ ਤੋਂ ਕੋਈ ਵਾਧੂ ਰਕਮ ਨਹੀਂ ਵਸੂਲਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇ ਇਹ ਗੜਬੜ ਕਿਸੇ ਕਰਮਚਾਰੀ ਦੀ ਲਾਪਰਵਾਹੀ, ਤਕਨੀਕੀ ਖਾਮੀ ਜਾਂ ਨਵੇਂ ਸਾਫਟਵੇਅਰ ਕਾਰਨ ਹੋਈ ਹੈ ਤਾਂ ਇਸ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਜੇਕਰ ਨਵਾਂ ਸਾਫਟਵੇਅਰ ਲਾਗੂ ਕੀਤਾ ਗਿਆ ਸੀ ਤਾਂ ਉਸ ਨੂੰ ਬਿਨਾਂ ਪੂਰੀ ਜਾਂਚ ਤੇ ਟੈਸਟਿੰਗ ਦੇ ਲਾਗੂ ਕਿਉਂ ਕੀਤਾ ਗਿਆ? ਸਰਕਾਰ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਸ ਪੂਰੀ ਪ੍ਰਕਿਰਿਆ ਵਿੱਚ ਕੋਈ ਬੇਨਿਯਮੀ ਜਾਂ ਭ੍ਰਿਸ਼ਟਾਚਾਰ ਤਾਂ ਨਹੀਂ ਹੋਇਆ।