ਸ੍ਰੀ ਸਿੱਧ ਬਾਬਾ ਸੋਢਲ ਮੰਦਰ ’ਚ ਮਨਾਇਆ ਗੋਵਰਧਨ ਪੂਜਾ ਮਹਾਉਤਸਵ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗੋਵਰਧਨ ਪੂਜਾ ਮਹੋਤਸਵ
Publish Date: Tue, 10 Nov 2026 09:06 PM (IST)
Updated Date: Tue, 10 Nov 2026 09:09 PM (IST)
-ਮੇਅਰ ਵਿਨੀਤ ਧੀਰ, ਨਰੇਸ਼ ਸਹਿਗਲ ਤੇ ਪ੍ਰਵੀਨ ਅਗਰਵਾਲ ਸਮੇਤ ਕਈ ਪਤਵੰਤੇ ਸ਼ਾਮਲ -ਸੰਕੀਰਤਨ ਮੰਡਲੀ ਨੇ ਭਜਨਾਂ ਰਾਹੀਂ ਸੰਗਤ ਨੂੰ ਕੀਤਾ ਮੰਤਰਮੁਗਧ ਸ਼ੈਲੀ, ਪੰਜਾਬੀ ਜਾਗਰਣ, ਜਲੰਧਰ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਤਲਾਬ ਕਾਰਸੇਵਾ ਕਮੇਟੀ ਵੱਲੋਂ ਮੰਗਲਵਾਰ ਨੂੰ ਸੋਢਲ ਮੰਦਰ ਵਿਖੇ ਗੋਵਰਧਨ ਪੂਜਾ ਮਹਾਉਤਸਵ ਮਨਾਇਆ ਗਿਆ। ਸੰਸਥਾ ਦੇ ਪ੍ਰਧਾਨ ਅਤੇ ਉਦਯੋਗਪਤੀ ਓਮ ਪ੍ਰਕਾਸ਼ ਸੱਪਲ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਮੇਅਰ ਵਿਨੀਤ ਧੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਪੋਰਟਸ ਸੈੱਲ ਦੇ ਚੇਅਰਮੈਨ ਨਰੇਸ਼ ਸਹਿਗਲ, ਅਗਰਵਾਲ ਸਭਾ ਤੋਂ ਪ੍ਰਵੀਨ ਅਗਰਵਾਲ, ਰਾਜੇਸ਼ ਕੁਮਾਰ ਪਾਸੀ, ਅਜੈ ਕੁਮਾਰ, ਜਤਿੰਦਰ ਕੁਮਾਰ ਅਤੇ ਰਮੇਸ਼ ਸ਼ਰਮਾ ਸਮੇਤ ਕਈ ਪਤਵੰਤੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਸਮਾਗਮ ਦੀ ਸ਼ੁਰੂਆਤ ਹਵਨ ਯੱਗ ਨਾਲ ਹੋਈ। ਪ੍ਰਸਿੱਧ ਪੁਰੋਹਿਤਾਂ ਵੱਲੋਂ ਵਿਧੀ-ਵਿਧਾਨ ਅਤੇ ਮੰਤਰ ਉਚਾਰਨ ਨਾਲ ਯੱਗ ਸੰਪੰਨ ਕਰਵਾਇਆ ਗਿਆ। ਇਸ ਉਪਰੰਤ ਸੰਕੀਰਤਨ ਮੰਡਲੀ ਦੇ ਮੈਂਬਰਾਂ ਨੇ ਭਗਵਾਨ ਠਾਕੁਰ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਮਨਮੋਹਕ ਭਜਨ ਪੇਸ਼ ਕੀਤੇ। ਇਸ ਦੌਰਾਨ ਸ੍ਰੀ ਸਿੱਧ ਬਾਬਾ ਸੋਢਲ ਜੀ ਦੀ ਮਹਿਮਾ ਦਾ ਵੀ ਲਗਾਤਾਰ ਗੁਣਗਾਨ ਕੀਤਾ ਗਿਆ, ਜਿਸ ਨਾਲ ਸਮੁੱਚਾ ਮੰਦਰ ਪ੍ਰਾਂਗਣ ਭਗਤੀਮਈ ਮਾਹੌਲ ਵਿੱਚ ਰੰਗਿਆ ਗਿਆ। ਇਸ ਮੌਕੇ ਮੇਅਰ ਵਿਨੀਤ ਧੀਰ ਨੇ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਤਲਾਬ ਕਾਰਸੇਵਾ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉੱਥੇ ਹੀ ਸੰਸਥਾ ਦੇ ਪ੍ਰਧਾਨ ਓਮ ਪ੍ਰਕਾਸ਼ ਸੱਪਲ ਨੇ ਗੋਵਰਧਨ ਪੂਜਾ ਦੇ ਧਾਰਮਿਕ ਅਤੇ ਅਧਿਆਤਮਿਕ ਮਹੱਤਵ ਬਾਰੇ ਚਾਨਣਾ ਪਾਇਆ। ਅੰਤ ਵਿੱਚ ਆਰਤੀ ਅਤੇ ਪੂਜਾ-ਅਰਚਨਾ ਉਪਰੰਤ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਲਗਾਇਆ ਗਿਆ। ਸੰਸਥਾ ਵੱਲੋਂ ਸਮਾਗਮ ਵਿੱਚ ਸ਼ਾਮਲ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮੋਹਿੰਦਰ ਪ੍ਰਭਾਕਰ, ਸੁਰਿੰਦਰ ਲੱਬੀ, ਰਾਜੇਸ਼ ਕੁਮਾਰ ਸ਼ਰਮਾ, ਕੌਂਸਲਰ ਦੀਪਕ ਸ਼ਾਰਦਾ, ਜੋਗਿੰਦਰ ਪਾਲ ਸ਼ਰਮਾ, ਨੀਲਮ ਮਰਵਾਹਾ, ਸੁਦੇਸ਼ ਸ਼ਰਮਾ, ਮਾਲਾ, ਵੀਨਾ ਰਾਣੀ, ਸਿਮੀ ਸੱਪਲ, ਪੂਨਮ ਸੱਪਲ ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਸ਼ਰਧਾਲੂ ਹਾਜ਼ਰ ਸਨ।