- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੌਰੀਆ ਕੰਪਲੈਕਸ ’ਚ ਪਹਿਲੀ ਵਾਰ ਸਜੇਗਾ ਦੁਸਹਿਰੇ ਦਾ ਮੇਲਾ, ਤਿਆਰੀਆਂ ਮੁਕੰਮਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਪੱਛਮੀ ਹਲਕੇ ਦੇ ਵਾਰਡ ਨੰਬਰ 51 ਅਧੀਨ ਆਉਂਦੀ ਗੀਤਾ ਕਾਲੋਨੀ ਦੇ ਗੌਰੀਆ ਕੰਪਲੈਕਸ ਕਾਂਸ਼ੀ ਨਗਰ ਰੋਡ ਵਿਖੇ ਪਹਿਲੀ ਵਾਰ ਦੁਸਹਿਰਾ ਉਤਸਵ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਅੱਜ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਪੰਜਾਬ ਤੇ ਜੈ ਸ਼੍ਰੀ ਰਾਮ ਮਹਾਵੀਰ ਕਲੱਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਦੁਸਹਿਰਾ ਉਤਸਵ ਨੂੰ ਲੈ ਕੇ ਪ੍ਰਬੰਧਕਾਂ ’ਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋਵਾਂ ਸੰਸਥਾਵਾਂ ਵੱਲੋਂ ਗੌਰੀਆ ਕੰਪਲੈਕਸ ਵਿਖੇ ਰਾਮਲੀਲਾ ਕਰਵਾਈ ਗਈ। ਪ੍ਰਬੰਧਕਾਂ ਨੇ ਕਿਹਾ ਕਿ ਗੌਰੀਆ ਕੰਪਲੈਕਸ ਵਿਖੇ ਪਹਿਲੀ ਵਾਰ ਕਰਵਾਇਆ ਜਾ ਰਿਹਾ ਇਹ ਦੁਸਹਿਰਾ ਉਤਸਵ ਇਲਾਕੇ ਲਈ ਇਕ ਨਵੀਂ ਧਾਰਮਿਕ ਪਹਿਲ ਹੈ। ਉਨ੍ਹਾਂ ਦਸਿਆ ਕਿ ਇਸ ਸਬੰਧੀ ਤਿਆਰੀਆਂ ਸੰਪੂਰਨ ਹੋ ਗਈਆਂ ਹਨ। ਇਸ ਮੌਕੇ ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਪੰਜਾਬ ਦੇ ਚੇਅਰਮੈਨ ਸੁਭਾਸ਼ ਗੌਰੀਆ, ਉਪ ਪ੍ਰਧਾਨ ਸੁਭਾਸ਼ ਬਰਾਰ, ਸਕੱਤਰ ਰਾਜੇਸ਼ ਸ਼ਰਮਾ, ਜੈ ਸ਼੍ਰੀ ਰਾਮ ਮਹਾਵੀਰ ਕਲੱਬ ਦੇ ਪ੍ਰਧਾਨ ਸੁਨੀਲ ਸੋਂਧੀ, ਰਿੰਕੂ ਮੱਕੜ, ਸੁਮਿਤ ਸ਼ਰਮਾ, ਵਰਿੰਦਰ ਅਰੋੜਾ, ਜਾਨੂ ਕਸ਼ਯਪ, ਵਿਕਾਸ ਭਗਤ ਤੇ ਸੁਨੀਲ ਸੋਨੂੰ ਸਮੇਤ ਹੋਰ ਪਤਵੰਤੇ ਮੌਜੂਦ ਸਨ।