ਜਲੰਧਰ ’ਚ ਤੜਕਸਾਰ ਮਾਲ ਗੱਡੀ ਤੇ ਟਰੱਕ ਦੀ ਹੋਈ ਟੱਕਰ
ਜਲੰਧਰ ’ਚ ਤੜਕਸਾਰ ਮਾਲ ਗੱਡੀ ਤੇ ਟਰੱਕ ਦੀ ਹੋਈ ਟੱਕਰ
Publish Date: Fri, 16 Oct 2026 07:37 PM (IST)
Updated Date: Fri, 16 Oct 2026 07:39 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਤੜਕਸਾਰ ਜਲੰਧਰ-ਫਿਰੋਜ਼ਪੁਰ ਰੇਲ ਮਾਰਗ ’ਤੇ ਪੈਂਦੇ ਡੀਏਵੀ ਕਾਲਜ ਦੇ ਨਾਲ ਲੱਗਦੇ ਸ਼ੀਤਲ ਨਗਰ, ਜਲੰਧਰ ਵਿਖੇ ਮਾਲ ਗੱਡੀ ਤੇ ਟਰੱਕ ਦੀ ਟੱਕਰ ਹੋ ਗਈ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਲਾਕੇ ਦੇ ਰਹਿਣ ਵਾਲੇ ਅਜੇ ਕੁਮਾਰ ਆਦਿ ਨੇ ਦੱਸਿਆ ਕਿ ਤੜਕਸਾਰ ਤਕਰੀਬਨ 5.30 ਵਜੇ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ, ਜਦ ਉਠ ਕੇ ਦੇਖਿਆ ਤਾਂ ਕੁਝ ਦੂਰੀ ’ਤੇ ਰੇਲਵੇ ਲਾਈਨਾਂ ਤੇ ਹਾਦਸਾ ਵਾਪਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਦ ਉਹ ਮਦਦ ਲਈ ਮੌਕੇ ’ਤੇ ਪਹੁੰਚ ਤੇ ਦੇਖਿਆ ਕਿ ਟਰੱਕ ਡਰਾਈਵਰ ਉਥੋਂ ਫਰਾਰ ਹੋ ਚੁੱਕਾ ਸੀ। ਮੌਕੇ ’ਤੇ ਪੁੱਜੇ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਡਰਾਈਵਰ ਦੀ ਅਣਗਹਿਲੀ ਕਰਕੇ ਵਾਪਰੇ ਹਾਦਸੇ ਦੌਰਾਨ ਤਕਰੀਬਨ ਅੱਧਾ ਘੰਟਾ ਜਲੰਧਰ-ਫਿਰੋਜ਼ਪੁਰ ਰੇਲ ਮਾਰਗ ਪ੍ਰਭਾਵਿਤ ਰਿਹਾ ਤੇ ਉਨ੍ਹਾਂ ਵੱਲੋਂ ਰੇਲਵੇ ਲਾਈਨ ਤੋਂ ਟਰੱਕ ਨੂੰ ਹਟਾ ਕੇ ਅਵਾਜਾਈ ਬਹਾਲ ਕਰਵਾਈ। ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਰੇਲਵੇ ਦੇ ਉੱਚ ਅਧਿਕਾਰੀ ਨਵੀਨ ਦਾ ਕਹਿਣਾ ਹੈ ਟਰੱਕ ਲੁਧਿਆਣਾ ਦੀ ਟ੍ਰਾਂਸਪੋਰਟ ਦਾ ਹੈ। ਫਿਲਹਾਲ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।