ਸਿਹਤ ਸੇਵਾਵਾਂ ਦੀ ਮਜ਼ਬੂਤੀ ਤੇ ਮੈਡੀਕਲ ਪੇਸ਼ੇ ਦੀਆਂ ਚੁਣੌਤੀਆਂ ਦੂਰ ਕਰਨਾ ਟੀਚਾ : ਡਾ. ਭਾਟੀਆ
ਸਿਹਤ ਸੇਵਾਵਾਂ ਦੀ ਮਜ਼ਬੂਤੀ ਤੇ ਮੈਡੀਕਲ ਪੇਸ਼ੇ ਦੀਆਂ ਚੁਣੌਤੀਆਂ ਦੂਰ ਕਰਨਾ ਟੀਚਾ : ਡਾ. ਭਾਟੀਆ
Publish Date: Sun, 22 Feb 2026 08:21 PM (IST)
Updated Date: Mon, 23 Feb 2026 04:13 AM (IST)

ਤਸਵੀਰਾਂ ਹਿੰਦੀ ਚੋਂ 38, 39, 40 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਡੀਅਨ ਮੈਡੀਕਲ ਐਸੋਸੀਏਸ਼ਨ ਜਲੰਧਰ ਸ਼ਹਿਰ ਦੀਆਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਤੇ ਮੈਡੀਕਲ ਭਾਈਚਾਰੇ ਨੂੰ ਇਕਜੁੱਟ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਤੰਦਰੁਸਤ ਸਮਾਜ ਦੀ ਨਿਰਮਾਣ ’ਚ ਡਾਕਟਰਾਂ ਤੇ ਆਮ ਲੋਕਾਂ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਤੇ ਮੈਡੀਕਲ ਪੇਸ਼ੇ ਅੱਗੇ ਆ ਰਹੀਆਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣਾ ਸਮੇਂ ਦੀ ਲੋੜ ਹੈ। ਇਸ ਵੇਲੇ ਸਭ ਤੋਂ ਵੱਡਾ ਮੁੱਦਾ ਡਾਕਟਰ-ਮਰੀਜ਼ ਸਬੰਧਾਂ ’ਚ ਵੱਧ ਰਹੀ ਦੂਰੀ ਨੂੰ ਘਟਾਉਣਾ ਹੈ। ਦੂਜੇ ਪਾਸੇ ਲੋਕਾਂ ’ਚ ਤੇਜ਼ੀ ਨਾਲ ਵੱਧ ਰਹੀ ਸੈਲਫ ਮੈਡੀਕੇਸ਼ਨ ਦੀ ਪ੍ਰਵਿਰਤੀ ਭਵਿੱਖ ’ਚ ਏਐੱਮਆਰ ਵਰਗੀਆਂ ਸਮੱਸਿਆਵਾਂ ਰਾਹੀਂ ਸਿਹਤ ਸੁਰੱਖਿਆ ਲਈ ਖ਼ਤਰਾ ਬਣ ਰਹੀ ਹੈ। ਇਹ ਵਿਚਾਰ ਆਈਐੱਮਏ ਜਲੰਧਰ ਦੇ ਪ੍ਰਧਾਨ ਤੇ ਗਲੋਬਲ ਹਸਪਤਾਲ ਦੇ ਡਾਇਰੈਕਟਰ ਡਾ. ਧੀਰਜ ਭਾਟੀਆ ਨੇ ਦੈਨਿਕ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਾਂਝੇ ਕੀਤੇ। ਪੇਸ਼ ਹਨ ਉਸ ਦੇ ਕੁਝ ਅੰਸ਼ : -------------------------- ਸਵਾਲ : ਇੰਡੀਅਨ ਮੈਡੀਕਲ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਵਜੋਂ ਤੁਹਾਡੀਆਂ ਪ੍ਰਾਥਮਿਕਤਾਵਾਂ ਕੀ ਹਨ? ਜਵਾਬ : ਸਾਡੀ ਪਹਿਲੀ ਪਹਿਲ ਸ਼ਹਿਰ ਹੀ ਨਹੀਂ ਸਗੋਂ ਦੇਹਾਤੀ ਖੇਤਰਾਂ ’ਚ ਵੀ ਗੁਣਵੱਤਾ ਭਰੀ ਤੇ ਸੌਖੀ ਸਿਹਤ ਸੇਵਾ ਯਕੀਨੀ ਬਣਾਉਣੀ ਹੈ। ਅਸੀਂ ਡਾਕਟਰਾਂ ਦੀ ਲਗਾਤਾਰ ਟ੍ਰੇਨਿੰਗ, ਨੈਤਿਕ ਮੈਡੀਕਲ ਪ੍ਰਣਾਲੀ ਦੇ ਪਾਲਣ ਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੇ ਹਾਂ। ਨਾਲ ਹੀ ਨੌਜਵਾਨ ਡਾਕਟਰਾਂ ਨੂੰ ਮੰਚ ਪ੍ਰਦਾਨ ਕਰਨਾ ਤੇ ਸਰਕਾਰੀ ਨੀਤੀਆਂ ’ਤੇ ਰਚਨਾਤਮਕ ਸੁਝਾਅ ਦੇਣਾ ਵੀ ਸਾਡੇ ਏਜੰਡੇ ’ਚ ਸ਼ਾਮਲ ਹੈ। ------------------------ ਸਵਾਲ : ਮੌਜੂਦਾ ਸਮੇਂ ’ਚ ਡਾਕਟਰਾਂ ਅੱਗੇ ਸਭ ਤੋਂ ਵੱਡੀਆਂ ਚੁਣੌਤੀਆਂ ਕੀ ਹਨ? ਜਵਾਬ : ਮੈਡੀਕਲ ਖੇਤਰ ’ਚ ਤਕਨੀਕੀ ਤਰੱਕੀ ਤੇਜ਼ੀ ਨਾਲ ਹੋ ਰਹੀ ਹੈ, ਪਰ ਇਸਦੇ ਨਾਲ ਕਾਨੂੰਨੀ ਜਟਿਲਤਾਵਾਂ, ਹਿੰਸਾ ਦੀਆਂ ਘਟਨਾਵਾਂ ਤੇ ਕੰਮ ਦਾ ਦਬਾਅ ਵੀ ਵਧਿਆ ਹੈ। ਡਾਕਟਰ-ਮਰੀਜ਼ ਭਰੋਸੇ ਨੂੰ ਮਜ਼ਬੂਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਲਈ ਇਕ ਕਮੇਟੀ ਵੀ ਬਣਾਈ ਗਈ ਹੈ ਜੋ ਵੱਖ-ਵੱਖ ਭਾਈਚਾਰਿਆਂ ਨਾਲ ਮੀਟਿੰਗ ਕਰਕੇ ਸਮੱਸਿਆਵਾਂ ਦੀ ਸੂਚੀ ਤਿਆਰ ਕਰੇਗੀ ਤੇ ਉਨ੍ਹਾਂ ਦੇ ਹੱਲ ਲਈ ਜ਼ਮੀਨੀ ਪੱਧਰ ’ਤੇ ਕੰਮ ਕਰੇਗੀ। ------------------------ ਸਵਾਲ : ਜਲੰਧਰ ’ਚ ਸਿਹਤ ਜਾਗਰੂਕਤਾ ਲਈ ਆਈਐੱਮਏ ਕੀ ਕਦਮ ਚੁੱਕ ਰਹੀ ਹੈ? ਜਵਾਬ : ਅਸੀਂ ਸਮੇਂ-ਸਮੇਂ ’ਤੇ ਹੈਲਥ ਕੈਂਪ, ਸੀਐੱਮਈ (ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ) ਪ੍ਰੋਗਰਾਮ ਤੇ ਸਕੂਲ-ਕਾਲਜਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਂਦੇ ਹਾਂ। ਟੀਕਾਕਰਨ, ਐਂਟੀਬਾਇਓਟਿਕ ਦੇ ਸਹੀ ਇਸਤੇਮਾਲ, ਦਿਲ ਦੀਆਂ ਬਿਮਾਰੀਆਂ ਤੇ ਸ਼ੂਗਰ ਵਰਗੇ ਵਿਸ਼ਿਆਂ ’ਤੇ ਖ਼ਾਸ ਅਭਿਆਨ ਚਲ ਰਹੇ ਹਨ। -------------------------- ਸਵਾਲ : ਡਾਕਟਰਾਂ ਤੇ ਹਸਪਤਾਲਾਂ ’ਤੇ ਵੱਧ ਰਹੇ ਹਮਲਿਆਂ ’ਤੇ ਕਾਬੂ ਪਾਉਣ ਲਈ ਕੀ ਰਣਨੀਤੀ ਹੈ? ਜਵਾਬ : ਪੰਜਾਬ ਦੇ ਮਾਲਵਾ ਖੇਤਰ ’ਚ ਇਹ ਮਾਮਲੇ ਵੱਧ ਰਹੇ ਹਨ, ਪਰ ਜਲੰਧਰ ’ਚ ਕਾਫ਼ੀ ਘਟੇ ਹਨ। ਹੁਣ ਲਗਭਗ ਹਰ ਹਸਪਤਾਲ ’ਚ ਇਲਾਜ ਤੋਂ ਪਹਿਲਾਂ ਮਰੀਜ਼ ਤੇ ਉਸਦੇ ਪਰਿਵਾਰ ਦੀ ਕਾਊਂਸਲਿੰਗ ਲਾਜ਼ਮੀ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਬਿਮਾਰੀ, ਇਲਾਜ ਤੇ ਉਸਦੇ ਫ਼ਾਇਦੇ-ਨੁਕਸਾਨ ਬਾਰੇ ਪੂਰੀ ਜਾਣਕਾਰੀ ਮਿਲੇ। ਜੇ ਕਿਸੇ ਨੂੰ ਡਾਕਟਰ ਦੀ ਕਾਰਗੁਜ਼ਾਰੀ ਬਾਰੇ ਸ਼ਿਕਾਇਤ ਹੋਵੇ ਤਾਂ ਉਹ ਗ੍ਰੀਵੈਂਸ ਕਮੇਟੀ ਕੋਲ ਦੇ ਸਕਦਾ ਹੈ। ਹਸਪਤਾਲਾਂ ਤੇ ਡਾਕਟਰਾਂ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਮੈਡੀਕਲ ਪ੍ਰੋਟੈਕਸ਼ਨ ਐਕਟ ਤਹਿਤ ਪੁਲਿਸ ਕਾਰਵਾਈ ਕਰਦੀ ਹੈ। ਇਸਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸਰਕਾਰ ਨਾਲ ਮੀਟਿੰਗਾਂ ਜਾਰੀ ਹਨ। ------------------------ ਸਵਾਲ : ਐਂਟੀਬਾਇਓਟਿਕ ਦੇ ਦੁਰਪਯੋਗ ਬਾਰੇ ਤੁਹਾਡਾ ਕੀ ਕਹਿਣਾ ਹੈ? ਜਵਾਬ : ਐਂਟੀਬਾਇਓਟਿਕ ਰੇਜ਼ਿਸਟੈਂਸ ਇਕ ਗੰਭੀਰ ਵਿਸ਼ਵ ਪੱਧਰੀ ਸਮੱਸਿਆ ਹੈ। ਬਿਨਾਂ ਡਾਕਟਰ ਦੀ ਸਲਾਹ ਦਵਾਈ ਲੈਣਾ ਖ਼ਤਰਨਾਕ ਹੈ। ਅਸੀਂ ਫਾਰਮੇਸੀ ਪੱਧਰ ’ਤੇ ਨਿਗਰਾਨੀ ਤੇ ਲੋਕਾਂ ’ਚ ਜਾਗਰੂਕਤਾ ਵਧਾਉਣ ਲਈ ਯਤਨ ਕਰ ਰਹੇ ਹਾਂ। ਹਾਲ ਹੀ ’ਚ ਪੰਜਾਬੀ ਜਾਗਰਣ ਤੇ ਆਈਐੱਮਏ ਵੱਲੋਂ ਦੇਸ਼-ਪੱਧਰੀ ਮੁਹਿੰਮ ਚਲਾਈ ਗਈ ਜਿਸ ’ਚ ਰਿਹਾਇਸ਼ੀ ਵੈਲਫੇਅਰ ਸੋਸਾਇਟੀਆਂ, ਮਾਰਕੀਟ ਐਸੋਸੀਏਸ਼ਨਾਂ, ਸਕੂਲ-ਕਾਲਜਾਂ, ਕੇਮਿਸਟ ਐਸੋਸੀਏਸ਼ਨ, ਨਰਸਿੰਗ ਤੇ ਪੈਰਾ-ਮੈਡੀਕਲ ਕਾਲਜਾਂ ’ਚ ਸੈਮੀਨਾਰ ਕਰਕੇ ਸ਼ਪਥ ਦਿਵਾਈ ਗਈ। ਇਹ ਜਾਗਰੂਕਤਾ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ------------------------ ਸਵਾਲ : ਨੌਜਵਾਨ ਡਾਕਟਰਾਂ ਲਈ ਤੁਹਾਡਾ ਸੰਦੇਸ਼ ਕੀ ਹੈ? ਜਵਾਬ : ਮੈਡੀਕਲ ਸੇਵਾ ਸਿਰਫ਼ ਪੇਸ਼ਾ ਨਹੀਂ, ਸੇਵਾ ਭਾਵ ਹੈ। ਲਗਾਤਾਰ ਅਧਿਐਨ, ਧੀਰਜ ਤੇ ਨੈਤਿਕਤਾ ਨਾਲ ਹੀ ਸਫਲ ਡਾਕਟਰ ਬਣਿਆ ਜਾ ਸਕਦਾ ਹੈ। ਤਕਨਾਲੋਜੀ ਨੂੰ ਅਪਣਾਓ, ਪਰ ਮਨੁੱਖੀ ਸੰਵੇਦਨਾਵਾਂ ਕਦੇ ਨਾ ਛੱਡੋ। --------------------------- ਸਵਾਲ : ਭਵਿੱਖ ਲਈ ਆਈਐੱਮਏ ਜਲੰਧਰ ਦੀਆਂ ਯੋਜਨਾਵਾਂ ਕੀ ਹਨ? ਜਵਾਬ : ਅਸੀਂ ਡਿਜ਼ਿਟਲ ਹੈਲਥ, ਟੈਲੀਮੈਡੀਸਿਨ ਤੇ ਐਮਰਜੈਂਸੀ ਰਿਸਪਾਂਸ ਸਿਸਟਮ ਨੂੰ ਮਜ਼ਬੂਤ ਕਰਨ ’ਤੇ ਕੰਮ ਕਰ ਰਹੇ ਹਾਂ। ਨਾਲ ਹੀ ਡਾਕਟਰਾਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਅਧਿਕਾਰਾਂ ਲਈ ਪ੍ਰਸ਼ਾਸਨ ਨਾਲ ਤਾਲਮੇਲ ਵਧਾਇਆ ਜਾਵੇਗਾ। --------------------------- ਡਾ. ਧੀਰਜ ਭਾਟੀਆ ਦਾ ਪ੍ਰੋਫ਼ਾਈਲ ਐੱਮਬੀਬੀਐੱਸ : ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ (1995) ਐੱਮਡੀ (ਮੈਡੀਸਿਨ) : ਡੀਐੱਮਸੀ ਲੁਧਿਆਣਾ (2000) ਕੈਰੀਅਰ ਦੀ ਸ਼ੁਰੂਆਤ : 2001 ’ਚ ਸ੍ਰੀ ਦੇਵੀ ਤਲਾਬ ਮੰਦਰ ਚੈਰੀਟੇਬਲ ਹਸਪਤਾਲ ਤੋਂ ਫਿਜ਼ੀਸ਼ੀਅਨ ਫੋਰਮ ਦੇ ਪ੍ਰਧਾਨ ਤੇ ਆਈਐੱਮਏ ਦੇ ਵਿੱਤ ਸਕੱਤਰ ਰਹੇ। ਪਤਨੀ : ਡਾ. ਮੋਨਿਕਾ ਭਾਟੀਆ ਪੁੱਤਰ : ਡਾ. ਅਭਿਸ਼ਾਂਤ ਭਾਟੀਆ ਧੀ : ਨਵਿਆ ਭਾਟੀਆ