- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਐਮਆਰ ਏਅਰਪੋਰਟਸ ਲਿਮਟਿਡ ਵਿੱਚ ਸੀਟੀ ਗਰੁੱਪ ਦੇ ਚਾਰ ਵਿਦਿਆਰਥੀਆਂ ਦੀ ਚੋਣ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ, ਜਲੰਧਰ ਵੱਲੋਂ ਜੀਐੱਮਆਰ ਏਅਰਪੋਰਟਸ ਲਿਮਟਿਡ ਦੇ ਦਿੱਲੀ ਡਿਊਟੀ ਫ੍ਰੀ ਡਿਵੀਜ਼ਨ ਦੇ ਸਹਿਯੋਗ ਨਾਲ ਪਲੇਸਮੈਂਟ ਡਰਾਈਵ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕੰਪਨੀ ਦੀ ਸੀਨੀਅਰ ਮੈਨੇਜਰ–ਹਿਊਮਨ ਰਿਸੋਰਸਿਜ਼, ਗੀਤਿਕਾ ਸ਼ਰਮਾ ਨੇ ਭਰਤੀ ਪ੍ਰਕਿਰਿਆ, ਚੋਣ ਮਾਪਦੰਡਾਂ ਅਤੇ ਸੰਸਥਾ ਦੀਆਂ ਉਮੀਦਾਂ ਬਾਰੇ ਜਾਣਕਾਰੀ ਦਿੱਤੀ। ਚੋਣ ਪ੍ਰਕਿਰਿਆ ਵਿੱਚ ਤਿੰਨ ਪੜਾਅ ਸ਼ਾਮਲ ਸਨ ਆਨਲਾਈਨ ਜਨਰਲ ਟੈਸਟ, ਗਰੁੱਪ ਡਿਸਕਸ਼ਨ ਤੇ ਨਿੱਜੀ ਇੰਟਰਵਿਊ। ਇਨ੍ਹਾਂ ਰਾਹੀਂ ਵਿਦਿਆਰਥੀਆਂ ਦੀ ਤਰਕਸ਼ੀਲ ਯੋਗਤਾ, ਸੰਚਾਰ ਹੁਨਰ, ਆਤਮ-ਵਿਸ਼ਵਾਸ ਅਤੇ ਆਪਸੀ ਵਿਹਾਰਕ ਸਮਰੱਥਾ ਦਾ ਮੁਲਾਂਕਣ ਕੀਤਾ ਗਿਆ। ਇਸ ਦੌਰਾਨ ਚਾਰ ਵਿਦਿਆਰਥੀਆਂ ਦੀ ਸੇਲਜ਼ ਐਸੋਸੀਏਟ (ਗ੍ਰੇਡ ਏ2) ਦੇ ਅਹੁਦੇ ਲਈ ਚੋਣ ਹੋਈ। ਇਨ੍ਹਾਂ ’ਚ ਬੈਚਲਰ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਦੀਆਂ ਮੁਸਕਾਨ ਚੌਧਰੀ ਤੇ ਸਾਨੀਆ ਅਤੇ ਬੈਚਲਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ ਦੀਆਂ ਪੂਜਾ ਅਤੇ ਜਸਪ੍ਰੀਤ ਸ਼ਾਮਲ ਹਨ। ਆਫਰ ਲੈਟਰ ਪ੍ਰਾਪਤ ਹੋਣ ਉਪਰੰਤ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ ਦੇ ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਚੁਣੇ ਗਏ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ।