ਦੇਸ਼ ਸਾਹਮਣੇ ਗਲੋਬਲ ਵਾਰਮਿੰਗ ਤੇ ਜਲਵਾਯੂ ਤਬਦੀਲੀ ਵੱਡੀਆਂ ਚਣੌਤੀਆਂ : ਸੰਤ ਸੀਚੇਵਾਲ ਦੇਸ਼ ਸਾਹਮਣੇ ਗਲੋਬਲ ਵਾਰਮਿੰਗ ਤੇ ਜਲਵਾਯੂ ਤਬਦੀਲੀ ਵੱਡੀਆਂ ਚਣੌਤੀਆਂ-ਸੰਤ ਸੀਚੇਵਾਲ
Publish Date: Sat, 11 Jul 2026 08:09 PM (IST)
Updated Date: Sun, 12 Jul 2026 04:13 AM (IST)
ਗਾਜ਼ਾ ’ਚ ਸਕੂਲੀ ਬੱਚਿਆਂ ਨੂੰ ਮਿਜ਼ਾਈਲਾਂ ਸੁੱਟ ਮਾਰਨਾ ਟਰੰਪ ਦੀ ਸਭ ਤੋਂ ਵੱਡੀ ਕਾਇਰਤਾ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਸਮ ’ਚ ਆ ਰਹੀਆਂ ਵੱਡੀਆਂ ਤਬਦੀਲੀਆਂ ਤੋਂ ਨੌਜਵਾਨਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਸਾਹਮਣੇ ਗਲੋਬਲ ਵਾਰਮਿੰਗ ਤੇ ਜਲਵਾਯੂ ਤਬਦੀਲੀਆਂ ਵੱਡੀ ਚਣੌਤੀਆਂ ਹਨ। ਪਾਲਮਪੁਰ ਦੀ ਸਾਈਂ-ਸਾਈਂ ਯੂਨੀਵਰਸਿਟੀ ’ਚ ਨੈਸ਼ਨਲ ਯੂਥ ਪ੍ਰੋਜੈਕਟ ਵੱਲੋਂ ਲਾਏ ਗਏ ਕੌਮੀ ਏਕਤਾ ਤੇ ਅਖੰਡਤਾ ਯੂਥ ਕੈਪ’ ਨੂੰ ਸੰਬੋਧਨ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਬਦਲ ਰਿਹਾ ਮੌਸਮ ਦਾ ਮਿਜ਼ਾਜ ਵੱਡੀਆਂ ਤਬਾਹੀਆਂ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਸਾਡਾ ਹੱਕ ਹੈ। ਸੰਤ ਸੀਚੇਵਾਲ ਨੇ ਦੇਸ਼ ਦੇ 22 ਸੂਬਿਆਂ ਤੋਂ ਆਏ ਨੌਜਵਾਨਾਂ ਨੂੰ ਮਿੰਨੀ ਭਾਰਤ ਦੱਸਦਿਆਂ ਕਿਹਾ ਕਿ ਉਮਰ ਦੇ ਜਿਹੜੇ ਦੌਰ ਵਿੱਚੋਂ ਤੁਸੀਂ ਲੰਘ ਰਹੇ ਹੋ, ਉਸ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਤੇ ਚਣੌਤੀਆਂ ਨੂੰ ਵੀ ਬਾਰੀਕੀ ਨਾਲ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਤੇ ਜਲਵਾਯੂ ਤਬਦੀਲੀਆਂ ਸਭ ਤੋਂ ਵੱਡੀ ਮਾਰ ਸਾਡੇ ਖੇਤੀ ਸੈਕਟਰ ‘ਤੇ ਪੈ ਰਹੀ ਹੈ। ਉਨ੍ਹਾਂ ਨੌਜਵਾਨਾਂ ਕੋਲੋ ਅਹਿਦ ਲਿਆ ਕਿ ਉਹ ਆਪੋ-ਆਪਣੇ ਸੂਬਿਆਂ ਵਿੱਚ ਜਾ ਕੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਸੰਭਾਲਣਗੇ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਸਾਂਝੀਆਂ ਥਾਵਾਂ ’ਤੇ ਬੂਟੇ ਲਗਾਉਣਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ’ਤੇ ਉਦੋਂ ਡਰੋਨਾਂ ਨਾਲ 90 ਥਾਵਾਂ ‘ਤੇ ਹਮਲੇ ਕੀਤੇ ਗਏ ਜਦੋਂ ਇਰਾਨ ਆਪਣੇ ਸੁਪਰੀਮ ਲੀਡਰ ਆਇਤੁਲਾ ਖੇਮਨਾਈ ਨੂੰ ਸਪੁਰਦੇ ਖਾਕ ਕਰ ਰਿਹਾ ਸੀ। ਸੰਤ ਸੀਚੇਵਾਲ ਨੇ ਅਮਰੀਕੀ ਸਦਰ ਵੱਲੋਂ ਅਜਿਹੇ ਮੌਕੇ ਕੀਤੇ ਗਏ ਹਮਲਿਆਂ ਨੂੰ ਕਾਇਰਤਾ ਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਇਰਾਨ ਦੇ ਇੱਕ ਸਕੂਲ ‘ਤੇ ਅਮਰੀਕਾ ਤੇ ਇਜ਼ਰਾਇਲ ਵੱਲੋਂ ਕੀਤੇ ਗਏ ਹਮਲੇ ਦੌਰਾਨ ਮਾਸੂਮ ਸਕੂਲ ਦੇ ਬੱਚੇ ਮਾਰੇ ਗਏ ਸਨ। ਸਕੂਲ ‘ਤੇ ਹਮਲਾ ਕਰਨ ਦੀ ਘਟਨਾ ਨੇ ਅਮਰੀਕਾ ਨੂੰ ਦੁਨੀਆ ਭਰ ’ਚ ਸ਼ਰਮਸ਼ਾਰ ਕੀਤਾ ਹੈ। ਕਿਸੇ ਦੇ ਜ਼ਨਾਜੇ ਦੇ ਰਸਤੇ ’ਤੇ ਡਰੋਨਾਂ ਨਾਲ ਹਮਲਾ ਕਰਨਾ ਇਕ ਘਿਨਾਉਣਾ ਅਪਰਾਧ ਹੈ। ਉਨ੍ਹਾਂ ਕਿਹਾ ਕਿ ਦੁਨੀਆ ’ਚ ਅਜਿਹੀ ਘਟਨਾ ਸ਼ਾਇਦ ਹੀ ਪਹਿਲਾਂ ਵਾਪਰੀ ਹੋਵੇ। ਸੰਤ ਸੀਚੇਵਾਲ ਨੇ ਟਰੰਪ ਦੀ ਇਸ ਕਾਇਰਤਾਪੂਰਨ ਕਰਤੂਤ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ। ਉਨ੍ਹਾਂ ਐੱਸਐੱਨ ਸੂਬਾ ਰਾਉ ਨੂੰ ਯਾਦ ਕਰਦਿਆਂ ਕਿਹਾ ਕਿ ਯੂਥ ਨੂੰ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਸੂਬਾ ਰਾਉ ਜੀ ਬਾਖੂਬੀ ਜਾਣਦੇ ਸਨ ਕਿ ਜੇ ਕੋਈ ਕ੍ਰਾਂਤੀ ਲਿਆ ਸਕਦਾ ਹੈ ਤਾਂ ਉਹ ਯੂਥ ਵਰਗ ਹੀ ਹੈ। ਇਸ ਕੈਂਪ ’ਚ ਗੁਆਂਢੀ ਦੇਸ਼ ਨੇਪਾਲ ਤੋਂ ਵੀ ਨੌਜਵਾਨਾਂ ਦੀ ਟੀਮ ਆਈ ਹੋਈ ਸੀ। ਇਸ ਮੌਕੇ ਯੂਨੀਵਰਸਿਟੀ ਕੈਪਸ ’ਚ ਬੂਟੇ ਵੀ ਲਾਏ ਗਏ। ਇਸ ਮੌਕੇ ਡਾ. ਗੁਰਦੇਵ ਸਿੰਘ ਸਿੱਧੂ, ਯੂਨੀਵਰਸਿਟੀ ਦੇ ਚਾਂਸਲਰ ਐੱਸਕੇ ਪੁੰਜ ਉਪ ਕੁਲਪਤੀ ਜਾਹਦ ਅਲੀ, ਤਹਿਸੀਲਦਾਰ ਪਾਲਮਪੁਰ ਸਾਜਨ ਬੱਗਾ ਤੇ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ।