ਸੋਨੂ ਖੀਵਾ ਨੇ ਵਾਰਿਸ ਪੰਜਾਬ ਦੇ ਪਾਰਟੀ ਦਾ ਫੜਿਆ ਪੱਲਾ
ਆਪ ਨੂੰ ਝਟਕਾ ਦਿੰਦਿਆਂ ਸੋਨੂ ਖੀਵਾ ਨੇ ਵਾਰਿਸ ਪੰਜਾਬ ਦੇ ਪਾਰਟੀ ਦਾ ਫੜਿਆ ਪੱਲਾ
Publish Date: Tue, 31 Mar 2026 09:03 PM (IST)
Updated Date: Wed, 01 Apr 2026 04:19 AM (IST)
-ਬਾਪੂ ਤਰਸੇਮ ਸਿੰਘ ਨੇ ਉਨਾਂ ਦੇ ਗ੍ਰਹਿ ਵਿਖੇ ਸਾਥੀਆਂ ਸਮੇਤ ਪਾਰਟੀ ’ਚ ਕੀਤਾ ਸ਼ਾਮਲ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਹਲਕਾ ਨਕੋਦਰ ਤੋਂ ਹਰਦੀਪ ਸਿੰਘ ਉਰਫ ਸੋਨੂ ਖੀਵਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਪੱਲਾ ਫੜ ਲਿਆ। ਖੀਵਾ ਨੂੰ ਪਾਰਟੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਉਨਾਂ ਦੇ ਗ੍ਰਹਿ ਪਿੰਡ ਖੀਵਾ ਵਿਖੇ ਪੁੱਜ ਕੇ ਪਾਰਟੀ ’ਚ ਸਾਥੀਆਂ ਸਮੇਤ ਸ਼ਾਮਲ ਕੀਤਾ। ਸੋਨੂ ਖੀਵਾ ‘ਆਪ’ ’ਚ ਪਾਰਟੀ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਜ਼ਿਲ੍ਹਾ ਦਿਹਾਤੀ ਦੇ ਕੁਆਰਡੀਨੇਟਰ ਦੇ ਅਹਿਮ ਅਹੁਦੇ ਤੇ ਨਿਯੁਕਤ ਸਨ, ਜਿਸ ਕਾਰਨ ਨਕੋਦਰ ਦੀ ਸਿਆਸਤ ’ਚ ਨਵੇਂ ਸਮੀਕਰਨ ਪੈਦਾ ਹੋ ਗਏ ਹਨ। ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਨਾਲ ਜੁੜ ਕੇ ਪੰਜਾਬ ਦੇ ਹਿੱਤਾਂ ਤੇ ਵਿਕਾਸ ਲਈ ਕੰਮ ਕਰਨਗੇ। ਉਨਾਂ ਨੇ ਪਾਰਟੀ ਛੱਡਣ ਦਾ ਕੋਈ ਕਾਰਨ ਨਹੀਂ ਦੱਸਿਆ ਪਰ ਇੰਨਾ ਜਰੂਰ ਕਿਹਾ ਕਿ ਉਨਾਂ ਨੇ ਆਪਣੇ ਨਿੱਜੀ ਕਾਰਨਾਂ ਕਰ ਕੇ ਹੀ ਪਾਰਟੀ ਨੂੰ ਅਲਵਿਦਾ ਆਖਿਆ ਹੈ।