ਗੈਸ ਦੀ ਕਿੱਲਤ ਨੇ ਵਧਾਈ ਪਰੇਸ਼ਾਨੀ ਤੇ ਖੱਜਲ ਖੁਆਰੀ : ਗਿੱਲ
ਗੈਸ ਦੀ ਕਿੱਲਤ ਨੇ ਲੋਕ ਕੀਤੇ ਪਰੇਸ਼ਾਨ ਤੇ ਖੱਜਲ ਖੁਆਰ - ਗਿੱਲ
Publish Date: Fri, 03 Apr 2026 09:47 PM (IST)
Updated Date: Fri, 03 Apr 2026 09:49 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਗੈਸ ਏਜੰਸੀਆਂ ਦੇ ਗੁਦਾਮਾਂ ਅੱਗੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਇਸ ਦੌਰਾਨ ਲੋਕ ਗੈਸ ਸਿਲੰਡਰ ਲੈਣ ਲਈ ਖੱਜਲ ਹੋ ਰਹੇ ਹਨ। ਜਨਤਾ ਦਲ ਸੈਕੂਲਰ ਪੰਜਾਬ ਦੇ ਜਨਰਲ ਸਕੱਤਰ ਅਸ਼ੋਕ ਗਿੱਲ ਨੇ ਦੱਸਿਆ ਕਿ ਜਲੰਧਰ ਛਾਉਣੀ ਦੇ ਵਾਸੀਆਂ ਦਾ ਕਹਿਣਾ ਹੈ ਕਿ ਏਜੰਸੀ ’ਚ ਬੈਠਾ ਸਟਾਫ ਜਨਤਾ ਨਾਲ ਸਹੀ ਸਲੂਕ ਨਹੀਂ ਕਰ ਰਿਹਾ। ਨੋਟਬੰਦੀ ਵਾਂਗ ਲੋਕ ਗੈਸ ਲੈਣ ਲਈ ਵੱਡੀਆਂ ਵੱਡੀਆਂ ਲਾਈਨਾਂ ਬਣਾ ਕੇ ਪਰੇਸ਼ਾਨ ਹੋ ਰਹੇ ਹਨ ਤੇ ਜਨਤਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜਨਤਾ ਨੂੰ ਗੈਸ ਦੀ ਸਪਲਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਵਲ ਪ੍ਰਸ਼ਾਸਨ ਨੂੰ ਸਖਤੀ ਕਰਨੀ ਚਾਹੀਦੀ ਹੈ।