
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਗਰ ਨਿਗਮ ਯੂਨੀਅਨ ਦੀ ਹੜਤਾਲ ਕਾਰਨ ਸ਼ਹਿਰ ’ਚ ਡੰਪਾਂ ਤੇ ਲੱਗੇ ਢੇਰ, ਵਾਤਾਵਰਨ ਹੋਇਆ ਦੂਸ਼ਿਤ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੀਆਂ ਸਾਂਝੀ ਯੂਨੀਅਨਾਂ ਦੇ ਆਗੂ ਬੰਟੂ ਸਭਰਵਾਲ ਦੀ ਅਗਵਾਈ ਵਾਲੀ ਨਗਰ ਨਿਗਮ ਯੂਨੀਅਨ ਵੱਲੋਂ ਸ਼ੁੱਕਰਵਾਰ ਨੂੰ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਕਾਰਨ ਸ਼ਹਿਰ ਦੇ ਡੰਪਾਂ ਤੋਂ ਕੂੜੇ ਦੀ ਢੁਆਈ ਨਹੀਂ ਹੋਈ। ਹੜਤਾਲ ਕਾਰਨ ਕੂੜੇ ਦੀ ਢੁਆਈ ਵਾਲੀਆਂ ਗੱਡੀਆਂ ਲੰਮਾ ਪਿੰਡ ਵਰਕਸ਼ਾਪ ’ਚ ਖੜ੍ਹੀਆਂ ਰਹੀਆਂ। ਇਹ ਹੜਤਾਲ 1196 ਸਫਾਈ ਸੇਵਕਾਂ ਦੀ ਪੱਕੀ ਭਰਤੀ ਕਰਨ, 609 ਕਰੋੜ ਦੇ ਸਾਲਿਡ ਵੇਸਟ ਪ੍ਰੋਜੈਕਟ ਦੇ ਠੇਕੇ ਨੂੰ ਰੱਦ ਕਰਨ ਤੇ ਮੁਲਾਜ਼ਮਾਂ ਨੂੰ ਡੀਏ ਦੀ ਕਿਸ਼ਤ ਜਾਰੀ ਕਰਨ ਦੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ। ਹੜਤਾਲ ਕਾਰਨ ਨਗਰ ਨਿਗਮ ਦੀਆਂ ਸਾਰੀਆਂ ਬ੍ਰਾਂਚਾਂ ਬੰਦ ਰਹੀਆਂ। ਇਸ ਹਫ਼ਤੇ ਨਗਰ ਨਿਗਮ ਦੇ ਦਫਤਰ ਸਿਰਫ 3 ਦਿਨ ਹੀ ਖੁੱਲ੍ਹੇ।
--------------------------------
11 ਲੱਖ ਮੀਟ੍ਰਿਕ ਟਨ ਕੂੜਾ ਹੋਇਆ ਇਕੱਠਾ
ਨਗਰ ਨਿਗਮ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਦੋ ਧੜਿਆਂ ਵੱਲੋਂ ਵੀਰਵਾਰ ਤੇ ਸੁੱਕਰਵਾਰ ਨੂੰ ਲਗਾਤਾਰ ਦੋ ਦਿਨ ਹੜਤਾਲ ਕੀਤੇ ਜਾਣ ਕਾਰਨ ਸ਼ਹਿਰ ਦੇ ਵੱਖ-ਵੱਖ ਕੂੜਾ ਡੰਪਾਂ ’ਤੇ ਲਗਪਗ 11 ਲੱਖ ਮੀਟ੍ਰਿਕ ਟਨ ਕੂੜਾ ਇਕੱਠਾ ਹੋ ਗਿਆ। ਹੁਣ ਜੇ ਅੱਜ ਕੂੜੇ ਦੀ ਢੁਆਈ ਨਹੀਂ ਹੁੰਦੀ ਤਾਂ ਗੰਦਗੀ ਸੜਕਾਂ ’ਤੇ ਫੈਲ ਸਕਦੀ ਹੈ।