- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਗਰੁੱਪ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਣੇਸ਼ ਉਤਸਵ

-ਸ਼ਾਨਦਾਰ ਆਗਮਨ ਯਾਤਰਾ, ਭਜਨ ਸੰਧਿਆ ਤੇ ਵਾਤਾਵਰਣ-ਅਨੁਕੂਲ ਵਿਸਰਜਨ ਰਹੇ ਖਿੱਚ ਦਾ ਕੇਂਦਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਸ਼ਰਧਾ, ਉਤਸ਼ਾਹ ਤੇ ਵਾਤਾਵਰਣ ਸੰਭਾਲ ਦੇ ਸੰਦੇਸ਼ ਨਾਲ ਮਨਾਇਆ ਗਿਆ। ਦੋ ਰੋਜ਼ਾ ਸਮਾਗਮ ਦੌਰਾਨ ਵਿਦਿਆਰਥੀਆਂ ਤੇ ਸਟਾਫ ਨੇ ਮਿਲ ਕੇ ਭਗਵਾਨ ਗਣੇਸ਼ ਜੀ ਦਾ ਸਵਾਗਤ ਕੀਤਾ ਤੇ ਉਨ੍ਹਾਂ ਦੇ ਆਸ਼ੀਰਵਾਦ ਦੀ ਕਾਮਨਾ ਕੀਤੀ। ਸਮਾਗਮ ਦੀ ਸ਼ੁਰੂਆਤ ਭਗਵਾਨ ਗਣੇਸ਼ ਜੀ ਦੀ ਸ਼ਾਨਦਾਰ ਆਗਮਨ ਯਾਤਰਾ ਨਾਲ ਹੋਈ। ਢੋਲ-ਤਾਸ਼ਿਆਂ ਦੀਆਂ ਧੁਨਾਂ, ਸੰਗੀਤ ਤੇ ਨਾਚ ਦੇ ਵਿਚਕਾਰ ਵਿਦਿਆਰਥੀਆਂ ਨੇ ‘ਗਣਪਤੀ ਬੱਪਾ ਮੌਰਿਆ’ ਦੇ ਜੈਕਾਰਿਆਂ ਨਾਲ ਬੱਪਾ ਦਾ ਸਵਾਗਤ ਕੀਤਾ। ਵਿਦਿਆਰਥੀ ਪੂਰੇ ਉਤਸ਼ਾਹ ਨਾਲ ਯਾਤਰਾ ’ਚ ਸ਼ਾਮਲ ਹੋਏ ਤੇ ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਕੈਂਪਸ ਤੱਕ ਲੈ ਕੇ ਆਏ। ਇਸ ਤੋਂ ਬਾਅਦ ਪੂਜਾ-ਅਰਚਨਾ ਤੇ ਮੰਤਰ ਉਚਾਰਣ ਨਾਲ ਮੂਰਤੀ ਦੀ ਵਿਧੀਵਤ ਸਥਾਪਨਾ ਕੀਤੀ ਗਈ। ਸ਼ਾਮ ਨੂੰ ਕਰਵਾਈ ਗਈ ਭਜਨ ਸੰਧਿਆ ਦੌਰਾਨ ਵਿਦਿਆਰਥੀਆਂ ਤੇ ਸਟਾਫ ਨੇ ਭਗਤੀਮਈ ਭਜਨਾਂ ਦੀ ਪੇਸ਼ਕਾਰੀ ਕੀਤੀ। ਅਗਲੇ ਦਿਨ ਭਗਵਾਨ ਗਣੇਸ਼ ਜੀ ਦੀ ਵਿਦਾਈ ਯਾਤਰਾ ਕੱਢੀ ਗਈ। ਇਸ ਯਾਤਰਾ ’ਚ ਵਿਦਿਆਰਥੀਆਂ ਤੇ ਸਟਾਫ ਨੇ ਨੱਚਦੇ-ਗਾਉਂਦੇ ਤੇ ‘ਗਣਪਤੀ ਬੱਪਾ ਮੌਰਿਆ’ ਦੇ ਜੈਕਾਰਿਆਂ ਨਾਲ ਭਾਵਪੂਰਨ ਵਿਦਾਈ ਦਿੱਤੀ। ਇਸ ਤੋਂ ਬਾਅਦ ਵਾਤਾਵਰਣ-ਅਨੁਕੂਲ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕੀਤਾ ਗਿਆ। ਇਸ ਮੌਕੇ ਪ੍ਰੋ. ਡਾ. ਮਨਬੀਰ ਸਿੰਘ, ਮੈਨੇਜਿੰਗ ਡਾਇਰੈਕਟਰ, ਸੀਟੀ ਗਰੁੱਪ ਤੇ ਪ੍ਰੋ-ਚਾਂਸਲਰ, ਸੀਟੀ ਯੂਨੀਵਰਸਿਟੀ; ਤਨਿਕਾ ਸਿੰਘ, ਜੁਆਇੰਟ ਮੈਨੇਜਿੰਗ ਡਾਇਰੈਕਟਰ; ਹਰਪ੍ਰੀਤ ਸਿੰਘ, ਵਾਈਸ ਚੇਅਰਮੈਨ; ਐਡਵੋਕੇਟ ਮਨਜਿੰਦਰ ਕੌਰ, ਕੋ-ਵਾਈਸ ਚੇਅਰਪਰਸਨ ਤੇ ਡਾ. ਜਯਾਸ਼ਿਸ਼ ਸੇਠੀ, ਡਾਇਰੈਕਟਰ ਕੈਂਪਸ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਭਾਰਤੀ ਸੱਭਿਆਚਾਰ ਤੇ ਪਰੰਪਰਾਵਾਂ ਨਾਲ ਜੁੜਨਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦਾ ਅਹਿਮ ਹਿੱਸਾ ਹੈ।