- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੀਮਤੀ ਭਗਤ, ਜਲੰਧਰ : ਸੋਮਵਾਰ ਨੂੰ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਬੂਟਾ ਮੰਡੀ ਵਿਖੇ ਗਾਂਧੀ ਜੈਅੰਤੀ ਤੇ ਸਵੱਛਤਾ ਦਿਹਾੜਾ ਮਨਾਇਆ ਗਿਆ। ਕਾਲਜ ਪਿੰ੍ਸੀਪਲ ਡਾ. ਚੰਦਰ ਕਾਂਤਾ ਦੀ ਅਗਵਾਈ ਹੇਠ ਸਵੱਛ ਭਾਰਤ ਅਭਿਆਨ ਅਧੀਨ ਨਰਿੰਦਰ ਕੌਰ ਫਿਜ਼ੀਕਲ ਐਜੂਕੇਸ਼ਨ ਵਿਭਾਗ ਵੱਲੋਂ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ ਜਿਸ 'ਚ ਡਾ. ਹਰਬਲਾਸ ਹੀਰਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।

ਕੀਮਤੀ ਭਗਤ, ਜਲੰਧਰ : ਸੋਮਵਾਰ ਨੂੰ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਬੂਟਾ ਮੰਡੀ ਵਿਖੇ ਗਾਂਧੀ ਜੈਅੰਤੀ ਤੇ ਸਵੱਛਤਾ ਦਿਹਾੜਾ ਮਨਾਇਆ ਗਿਆ। ਕਾਲਜ ਪਿੰ੍ਸੀਪਲ ਡਾ. ਚੰਦਰ ਕਾਂਤਾ ਦੀ ਅਗਵਾਈ ਹੇਠ ਸਵੱਛ ਭਾਰਤ ਅਭਿਆਨ ਅਧੀਨ ਨਰਿੰਦਰ ਕੌਰ ਫਿਜ਼ੀਕਲ ਐਜੂਕੇਸ਼ਨ ਵਿਭਾਗ ਵੱਲੋਂ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ ਜਿਸ 'ਚ ਡਾ. ਹਰਬਲਾਸ ਹੀਰਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ.ਹੀਰਾ ਨੇ ਵਿਦਿਆਰਥੀਆਂ ਨੂੰ ਆਪਣੇ-ਆਪ ਤੇ ਆਲੇ-ਦੁਆਲੇ ਦੀ ਸਫਾਈ ਰੱਖਣ ਲਈ ਕਿਹਾ ਤੇ ਸਵੱਛਤਾ ਦੀ ਮਹੱਤਤਾ ਦੱਸਦਿਆਂ ਸਵੱਛ ਭਾਰਤ ਆਧੀਨ ਚੱਲ ਰਹੇ ਪੋ੍ਗਰਾਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰਰੇਰਿਆ। ਇਸ ਮੌਕੇ ਕਾਲਜ ਦੇ ਐੱਨਸੀਸੀ ਗਰਲਜ਼ ਵਿੰਗ ਦੇ ਮੁਖੀ ਡਾ. ਅਨੂੰ ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਗਾਂਧੀ ਜੈਅੰਤੀ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਕਰਵਾਈ ਗਈ ਭਾਸ਼ਣ ਮੁਕਾਬਲੇ 'ਚ ਕਾਲਜ ਦੇ 28 ਵਿਦਿਆਰਥੀਆਂ ਨੇ ਹਿੱਸਾ ਲਿਆ। ਪੋ੍. ਅਸ਼ਵਨੀ ਵਾਲੀਆ ਕੰਪਿਊਟਰ ਵਿਭਾਗ ਵੱਲੋਂ ਕਰਵਾਏ ਗਏ ਲੇਖ ਮੁਕਾਬਲੇ 'ਚ 40 ਵਿਦਿਆਰਥੀਆਂ ਤੇ ਸਲੋਗਨ ਰਾਈਟਿੰਗ ਤੇ ਪੋਸਟਰ ਮੇਕਿੰਗ ਮੁਕਾਬਲੇ 'ਚ 13 ਵਿਦਿਆਰਥੀਆਂ ਨੇ ਹਿੱਸਾ ਲਿਆ ਜਦੋਂਕਿ ਸੰਗੀਤ ਵਿਭਾਗ ਦੇ ਮੁਖੀ ਪੋ੍. ਸੁਮਨ ਬਾਲਾ ਵੱਲੋਂ ਕਰਵਾਈ ਸੰਗੀਤ ਪ੍ਰਤੀਯੋਗਤਾ 'ਚ 5 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਕਾਲਜ ਪਿੰ੍ਸੀਪਲ, ਸਮੂਹ ਸਟਾਫ਼ ਤੇ 180 ਦੇ ਕਰੀਬ ਵਿਦਿਆਰਥੀ ਹਾਜ਼ਰ ਸਨ।