ਸ਼ੇਰਗਿੱਲ ਨੇ ਮੈਡਲ ਜਿੱਤ ਕੇ ਸੂਬੇ ਦਾ ਨਾਂ ਕੀਤਾ ਰੌਸ਼ਨ
ਗਗਨਦੀਪ ਸਿੰਘ ਸ਼ੇਰਗਿੱਲ ਨੇ ਰਾਸ਼ਟਰੀ ਵੇਟ ਲਿਫਟਿੰਗ ਚੈਂਪੀਅਨਸ਼ਿਪ ’ਚ ਦੋ ਤਗਮੇ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ
Publish Date: Fri, 20 Feb 2026 06:33 PM (IST)
Updated Date: Fri, 20 Feb 2026 06:36 PM (IST)

ਸੰਗੀਤਾ ਸ਼ਰਮਾ, ਪੰਜਾਬੀ ਜਾਰਰਣ, ਜੰਡਿਆਲਾ ਮੰਜਕੀ : ਦੁਆਬੇ ਦੇ ਪ੍ਰਸਿੱਧ ਪਿੰਡ ਲਖਨਪਾਲ ਦੇ ਭਾਰ ਤੋਲਕ ਗਗਨਦੀਪ ਸਿੰਘ ਸ਼ੇਰਗਿੱਲ ਨੇ ਮੋਦੀ ਨਗਰ ਵਿਖੇ ਹੋਈ ਰਾਸ਼ਟਰੀ ਵੇਟ ਲਿਫਟਿੰਗ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 110 ਕਿੱਲੋ ਭਾਰ ਵਰਗ ’ਚ ਮਿੰਨੀ ਸਟੇਟ ਮੁਕਾਬਲਿਆਂ ’ਚ ਚਾਂਦੀ ਦਾ ਮੈਡਲ ਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ’ਚ ਕਾਂਸੇ ਦਾ ਮੈਡਲ ਜਿੱਤਿਆ। ਇਸ ਉਪਲਬਧੀ ਨਾਲ ਪੰਜਾਬ, ਆਪਣੇ ਮਾਤਾ-ਪਿਤਾ ਤੇ ਕੋਚ ਸਾਹਿਬਾਨ ਦਾ ਨਾਮ ਰੌਸ਼ਨ ਹੋਇਆ ਹੈ। ਮੁੱਢਲਾ ਵੇਟ ਲਿਫਟਿੰਗ ਕੋਚਿੰਗ ਸੈਂਟਰ ਸਮਰਾਏ-ਜੰਡਿਆਲਾ ਵੱਲੋਂ ਗਗਨਦੀਪ ਸ਼ੇਰਗਿੱਲ ਦਾ ਸ਼ਾਲ ਤੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮਾਗਮ ਦੀ ਅਗਵਾਈ ਅੰਤਰਰਾਸ਼ਟਰੀ ਕੋਚ ਹਰਮੇਸ਼ ਲਾਲ (ਸਟੇਟ ਐਵਾਰਡੀ) ਤੇ ਡਾ. ਜਸਪਾਲ ਸਿੰਘ (ਲੈਕਚਰਾਰ ਸਰੀਰਕ ਸਿੱਖਿਆ) ਵੱਲੋਂ ਕੀਤੀ ਗਈ। ਇਸ ਮੌਕੇ ਅੰਤਰਰਾਸ਼ਟਰੀ ਖਿਡਾਰੀ ਸਾਗਰ, ਰਾਜੇਸ਼ ਕੁਮਾਰ ਝਾਅ, ਮਨਵਿੰਦਰ ਯਾਦਵ, ਚਰਨਜੀਤ ਸਿੰਘ ਧਾਲੀਵਾਲ, ਪ੍ਰਿੰਸ, ਸਿਮਰਨ ਸਮਰਾ ਸਮੇਤ ਕਬੱਡੀ ਤੇ ਕੁਸ਼ਤੀ ਖੇਡਾਂ ਨਾਲ ਸਬੰਧਤ ਖਿਡਾਰੀ ਰਵੀ ਮੁਹੰਮਦ, ਸਿਮਰਨ ਤੇ ਬੱਬਲੂ ਵੀ ਹਾਜ਼ਰ ਸਨ। ਗਗਨਦੀਪ ਨੂੰ ਟ੍ਰੇਨਿੰਗ ਦੇਣ ਵਾਲੇ ਟ੍ਰੇਨਰ ਹਰਮੇਸ਼ ਲਾਲ (ਸਟੇਟ ਐਵਾਰਡੀ), ਗੁਰਨਾਮ ਸਿੰਘ (ਪੰਜਾਬ ਪੁਲਿਸ), ਹਰਜੀਤ ਸਿੰਘ (ਰੇਲ ਕੋਚ ਫੈਕਟਰੀ) ਤੇ ਇੰਸਪੈਕਟਰ ਮੀਨਾ ਪਵਾਰ ਨੂੰ ਵੀ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ। ਇਸ ਤੋਂ ਇਲਾਵਾ ਪੰਜਾਬ ਵੇਟ ਲਿਫਟਿੰਗ ਸੰਘ ਦੇ ਪ੍ਰਧਾਨ ਤਾਰਾ ਸਿੰਘ (ਅਰਜੁਨ ਐਵਾਰਡੀ ਤੇ ਏਸ਼ੀਆਈ ਖੇਡਾਂ ਦੇ ਰਿਕਾਰਡ ਹੋਲਡਰ) ਤੇ ਕਾਮਨਵੈਲਥ ਗੇਮਜ਼ ਦੇ ਤਗਮਾ ਜੇਤੂ ਪ੍ਰਦੀਪ ਜੋਲ ਵੱਲੋਂ ਵੀ ਗਗਨਦੀਪ ਨੂੰ ਇਸ ਕਾਮਯਾਬੀ ਲਈ ਮੁਬਾਰਕਬਾਦ ਦਿੱਤੀ ਗਈ।