- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀ.ਏ.ਵੀ. ਕਾਲਜ 'ਸਰਕੂਲਰ ਇਕਾਨਮੀ' ਬਾਰੇ ਵਰਕਸ਼ਾਪਾਂ ਦਾ ਆਯੋਜਨ ਕੀਤਾ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਡੀ.ਏ.ਵੀ. ਕਾਲਜ ਦੇ ਈਕੋ ਕਲੱਬ ਨੇ ਸ਼ਿਵ ਦੇਵੀ ਗਰਲਜ਼ ਹਾਈ ਸਕੂਲ, ਵਿਖੇ 'ਸਰਕੂਲਰ ਇਕਾਨਮੀ' ਅਤੇ ਟਿਕਾਊ ਜੀਵਨ-ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਦੋ ਸਮਾਨਾਂਤਰ ਪ੍ਰਯੋਗਿਕ ਵਰਕਸ਼ਾਪਾਂ ਦਾ ਆਯੋਜਨ ਕੀਤਾ। ਇਹ ਵਰਕਸ਼ਾਪਾਂ "ਪਿਆਜ਼ ਦੇ ਛਿਲਕਿਆਂ ਦੀ ਵਰਤੋਂ ਕਰਕੇ ਕੁਦਰਤੀ ਰੰਗ ਤਿਆਰ ਕਰਨਾ" ਅਤੇ "ਛਿਲਕਿਆਂ ਤੋਂ ਉਤਪਾਦ: ਤਰਬੂਜ ਦੇ ਛਿਲਕਿਆਂ ਤੋਂ ਟੂਟੀ-ਫਰੂਟੀ ਬਣਾਉਣਾ", ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਕਰਵਾਈਆਂ ਗਈਆਂ। ਡਾ. ਕੋਮਲ ਅਰੋੜਾ ਮੁਖੀ, ਬਨਸਪਤੀ ਵਿਗਿਆਨ ਵਿਭਾਗ ਅਤੇ ਈਕੋ ਕਲੱਬ ਕੋਆਰਡੀਨੇਟਰ ਅਤੇ ਡਾ. ਲਵਲੀਨ ਸਹਾਇਕ ਪ੍ਰੋਫੈਸਰ, ਬਨਸਪਤੀ ਵਿਗਿਆਨ ਅਤੇ ਈਵੈਂਟ ਕੋਆਰਡੀਨੇਟਰ ਇਸ ਪ੍ਰੋਗਰਾਮ ਦੇ ਮੁੱਖ ਸਰੋਤ-ਵਿਅਕਤੀ ਸਨ। 74 ਵਿਦਿਆਰਥੀਆਂ ਨੇ ਪ੍ਰਕਿਰਿਆਵਾਂ ਨੂੰ ਉਨ੍ਹਾਂ ਦੇ ਅਧਾਰ-ਭੂਤ ਰਸਾਇਣਕ ਸਿਧਾਂਤਾਂ ਸਮੇਤ ਸਮਝਾਇਆ ਗਿਆ। ਡਾ. ਕੋਮਲ ਅਰੋੜਾ ਨੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਅਤੇ ਵਾਈਸ-ਪ੍ਰਿੰਸੀਪਲ ਡਾ. ਕੁੰਵਰ ਰਾਜੀਵ ਦਾ ਉਨ੍ਹਾਂ ਦੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਪ੍ਰਿੰਸੀਪਲ ਸ਼ਿਵ ਦੇਵੀ ਗਰਲਜ਼ ਹਾਈ ਸਕੂਲ ਨੇ ਵਰਕਸ਼ਾਪਾਂ ਦੀ ਆਗਿਆ ਦੇਣ ਲਈ ਅਤੇ ਫੂਡ ਸਾਇੰਸ ਵਿਭਾਗ, ਡੀਏਵੀ ਕਾਲਜ, ਨੇ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਸਰੋਤ ਵਿਅਕਤੀਆਂ ਨੂੰ ਬੀ.ਐਸ.ਸੀ. ਮੈਡੀਕਲ ਤੋਂ ਵਿਦਿਆਰਥੀ ਵਲੰਟੀਅਰ ਕਾਵਿਆ, ਉਪਾਸਨਾ ਤੇ ਬੀ.ਐਸ.ਸੀ. ਫੂਡ ਸਾਇੰਸ ਐਂਡ ਟੈਕਨਾਲੋਜੀ ਤੋਂ ਮਹਿਕ ਤੇ ਪ੍ਰਤਿਸ਼ਠਾ ਨੇ ਸਮਰਥਨ ਦਿੱਤਾ।