
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਨੂੰ ਅੱਪਰਾ ਵਾਸੀਆਂ ਵੱਲੋਂ ਭਰਵਾਂ ਸਮਰਥਨ

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਗਰ, ਅੱਪਰਾ : ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਯੋਗਦਾਨ ਪਾਇਆ ਗਿਆ। ਇਸੇ ਲੜੀ ਤਹਿਤ ਕਸਬਾ ਅੱਪਰਾ ’ਚ ਵੀ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਅੱਪਰਾ ਨੂੰ ਮੁਕੰਮਲ ਬੰਦ ਕਰਵਾਇਆ ਗਿਆ। ਇਸ ਦੌਰਾਨ ਖੁੱਲ੍ਹੇ ਹੋਏ ਬੈਂਕਾਂ ਨੂੰ ਵੀ ਜਥੇਬੰਦੀਆਂ ਵੱਲੋਂ ਬੰਦ ਕਰਵਾਇਆ ਗਿਆ। ਆਗੂਆਂ ਅਤੇ ਹਾਜ਼ਰ ਸੰਗਤਾਂ ਵੱਲੋਂ “ਬੰਦੀ ਸਿੰਘ ਰਿਹਾਅ ਕਰੋ” ਦੇ ਨਾਅਰੇ ਲਗਾਏ ਗਏ ਤੇ ਰਿਹਾਈ ਦੀ ਮੰਗ ਨੂੰ ਬੁਲੰਦ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਜੌਹਲ ਮੈਂਬਰ ਪੰਚਾਇਤ ਅੱਪਰਾ, ਮਨਜੀਤ ਸਿੰਘ ਖਾਲਸਾ ਮੈਂਬਰ ਪੰਚਾਇਤ ਛੋਕਰਾਂ, ਪੰਚ ਰਣਜੀਤ ਸਿੰਘ ਖਾਲਸਾ, ਅਵਤਾਰ ਸਿੰਘ ਛੋਕਰਾਂ, ਪੰਚ ਹਰਜੀਤ ਸਿੰਘ ਮੰਡੀ, ਪੰਚ ਕਾਲਾ ਵਿਰਕ, ਹਰਜੀਤ ਸਿੰਘ ਲਾਂਦੜਾ, ਵਰਿੰਦਰ ਸਿੰਘ, ਨਰਿੰਦਰ ਸਿੰਘ ਸਹੋਤਾ, ਰਜਿੰਦਰ ਕੁਮਾਰ ਬਾਂਕਾ, ਅਮਰਜੀਤ ਸਿੰਘ ਕਟਾਣਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਹਰਦੀਪ ਸਿੰਘ ਗੁਲਾਟੀ, ਕੁਲਦੀਪ ਸਿੰਘ ਬਿੱਟੂ ਜੌਹਲ,ਗੁਰਜੀਤ ਸਿੰਘ ਸਮਰਾੜੀ, ਰੇਸ਼ਮ ਸਿੰਘ ਮਸਾਣੀ, ਅਮਰਜੀਤ ਸਿੰਘ ਖਾਲਸਾ,ਬਲਰਾਮ ਸਿੰਘ ਢਿੱਲੋਂ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ। ਬੰਦ ਨੂੰ ਸਫ਼ਲ ਬਣਾਉਣ ਲਈ ਦਿੱਤੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ।