- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਵਿਖੇ ‘ਪ੍ਰਾਰੰਭ’ – ਫ੍ਰੈਸ਼ਰਜ਼ ਪਾਰਟੀ ਨਾਲ ਕਾਲਜ ਜੀਵਨ ਦੀ ਰੌਣਕਦਾਰਸ਼ੁਰੂਆਤ

ਨਵੇਂ ਵਿਦਿਆਰਥੀਆਂ ਨੇ ਆਤਮ-ਵਿਸ਼ਵਾਸ ਤੇ ਸ਼ਖਸੀਅਤ ਦਾ ਕੀਤਾ ਪ੍ਰਦਰਸ਼ਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ, ਜਲੰਧਰ ਵਿਖੇ ਨਵੇਂ ਬੈਚ ਦੇ ਵਿਦਿਆਰਥੀਆਂ ਦਾ ਹੋਟਲ ਮੈਨੇਜਮੈਂਟ ਪਰਿਵਾਰ ਵਿੱਚ ਨਿੱਘਾ ਸਵਾਗਤ ਕਰਨ ਲਈ “ਪ੍ਰਾਰੰਭ-ਏ ਫ੍ਰੈਸ਼ਰਜ਼ ਪਾਰਟੀ”ਦਾ ਸ਼ਾਨਦਾਰ ਅਤੇ ਯਾਦਗਾਰ ਆਯੋਜਨ ਕੀਤਾ ਗਿਆ। ਨਵੇਂ ਵਿਦਿਆਰਥੀਆਂ ਨੇ ਵੱਖ-ਵੱਖ ਮਨੋਰੰਜਕ ਖੇਡਾਂ, ਆਈਸ-ਬ੍ਰੇਕਿੰਗ ਗਤੀਵਿਧੀਆਂ ਅਤੇ ਟੈਲੈਂਟ ਰਾਊਂਡਜ਼ ਵਿੱਚ ਉਤਸ਼ਾਹ ਨਾਲ ਭਾਗ ਲਿਆ। ਮਾਡਲਿੰਗ ਅਤੇ ਪਰਸਨੈਲਿਟੀ ਕਾਂਟੈਸਟ ’ਚ ਵਿਦਿਆਰਥੀਆਂ ਨੇ ਵੱਖ-ਵੱਖ ਦਿਲਚਸਪ ਅਤੇ ਚੁਣੌਤੀਪੂਰਨ ਰਾਊਂਡਜ਼ ਰਾਹੀਂ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ, ਸ਼ਖਸੀਅਤ ਅਤੇ ਸਟਾਈਲ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਉਪਰੰਤ ਰੋਹਿਤ ਨੂੰ ਮਿਸਟਰ ਫ੍ਰੈਸ਼ਰ ਅਤੇ ਮੇਹਕਪ੍ਰੀਤ ਕੌਰ ਨੂੰ ਮਿਸ ਫ੍ਰੈਸ਼ਰ ਚੁਣਿਆ ਗਿਆ। ਇਸੇ ਤਰ੍ਹਾਂ ਈਸ਼ਾਨ ਸਿੰਘ ਨੂੰ ਮਿਸਟਰ ਕਾਨਫਿਡੈਂਸ ਅਤੇ ਮੁਸਕਾਨ ਨੂੰ ਮਿਸ ਕਾਨਫਿਡੈਂਸ ਦਾ ਖਿਤਾਬ ਪ੍ਰਾਪਤ ਹੋਇਆ। ਆਪਣੇ ਵਿਲੱਖਣ ਅੰਦਾਜ਼ ਅਤੇ ਸ਼ਖਸੀਅਤ ਦਾ ਪ੍ਰਦਰਸ਼ਨ ਕਰਦੇ ਹੋਏ ਅੰਸ਼ੁਲ ਨੂੰ ਮਿਸਟਰ ਸਵੈਗ ਅਤੇ ਸੁਪ੍ਰੀਤ ਕੌਰ ਨੂੰ ਮਿਸ ਸਵੈਗ ਚੁਣਿਆ ਗਿਆ। ਇਸ ਮੌਕੇ ਪ੍ਰਿੰਸੀਪਲ ਕਿਰਤੀ ਸ਼ਰਮਾ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਗਰੁੱਪ ਚੇਅਰਪਰਸਨ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।