- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਸ਼ਨ ਅੱਖਾਂ ਦੀ ਜੋਤ ਤਹਿਤ ਪੰਜ ਮਰੀਜ਼ਾਂ ਦੇ ਮੁਫ਼ਤ ਅਪ੍ਰੇਸ਼ਨ

ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ, ਗੁਰ: ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ ਤੇ ਸੋਚ ਸੈਂਟਰ ਸਿਆਟਲ ਅਮਰੀਕਾ ਵੱਲੋਂ ‘ਮਿਸ਼ਨ ਅੱਖਾਂ ਦੀ ਜੋਤ’ ਤਹਿਤ ਲੋੜਵੰਦ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਮੁਫ਼ਤ ਅਪ੍ਰੇਸ਼ਨ ਤੇ ਲੈਂਸ ਪਾਉਣ ਦੀ ਸੇਵਾ ਲਗਾਤਾਰ ਜਾਰੀ ਹੈ। ਇਸੇ ਤਹਿਤ 15 ਸਤੰਬਰ ਨੂੰ ‘ਆਈ ਕੇਅਰ ਹਸਪਤਾਲ ਲੋਹੀਆਂ’ ਵਿਖੇ ਪੰਜ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਸਫ਼ਲ ਅਪ੍ਰੇਸ਼ਨ ਕਰਕੇ ਮੁਫ਼ਤ ਲੈਨਜ਼ ਪਾਏ ਗਏ। ਸਤਿੰਦਰ ਸਿੰਘ ਖ਼ਾਲਸਾ, ਅਮਨਦੀਪ ਸਿੰਘ ਦੇਵਗੁਣ, ਦਵਿੰਦਰ ਸਿੰਘ ਬਿੱਲਾ, ਮਾਸਟਰ ਪਰਮਿੰਦਰ ਸਿੰਘ ਪਨੇਸਰ, ਅਮਰਜੀਤ ਸਿੰਘ ਅਹੂਜਾ ਤੇ ਦਲਬੀਰ ਸਿੰਘ ਕੰਗ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਨਿਤਿਨ ਪੁਰੀ ਤੇ ਉਨ੍ਹਾਂ ਦੀ ਟੀਮ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਜ਼ੁਰਗ ਤੇ ਲੋੜਵੰਦ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਸਪਤਾਲ ਤੱਕ ਲਿਆਉਣ ਤੇ ਅਪ੍ਰੇਸ਼ਨ ਤੋਂ ਬਾਅਦ ਮੁੜ ਘਰ ਪਹੁੰਚਾਉਣ ਦੀ ਸੇਵਾ ਵੀ ਟਰੱਸਟ ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਈਸ਼ਵਰ ਸਿੰਘ ਕੰਗ, ਤਲਵਿੰਦਰ ਸਿੰਘ ਕੰਗ, ਚਰਨਜੀਤ ਲੋਹੀਆਂ, ਸੇਵਾਮੁਕਤ ਥਾਣੇਦਾਰ ਸੁਖਵਿੰਦਰਜੀਤ ਸਿੰਘ ਚੰਦੀ ਤੇ ਦਫ਼ਤਰ ਇੰਚਾਰਜ ਸਿਮਰਨਪ੍ਰੀਤ ਕੌਰ ਵੀ ਮੌਜੂਦ ਸਨ।