
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਵੱਲੋਂ ਡਰੋਲੀ ਕਲਾਂ ਵਿਖੇ ਮੁਫ਼ਤ ਨਰਸਰੀ ਦੀ ਸ਼ੁਰੂਆਤ

-ਵਾਤਾਵਰਣ ਪ੍ਰੇਮੀ ਜੇਬੀ ਸਿੰਘ ਪਰਮਾਰ ਦੀ ਯਾਦ ’ਚ ਚਲਾਈ ਜਾਵੇਗੀ ਨਰਸਰੀ
-ਮੈਡੀਕੇਟਡ, ਫਲ ਤੇ ਫੁੱਲਾਂ ਦੇ ਪੌਦੇ ਮੁਫ਼ਤ ਉਪਲਬਧ ਹੋਣਗੇ਼
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਦੇ ਉਦੇਸ਼ ਨਾਲ, ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ, ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੇ ਆਸ਼ੀਰਵਾਦ ਤੇ ਵਾਤਾਵਰਣ ਪ੍ਰੇਮੀ ਸਵਰਗੀ ਜੇਬੀ ਸਿੰਘ ਪਰਮਾਰ ਦੀ ਯਾਦ ’ਚ, ਸੰਸਥਾ ਦੇ ਚੇਅਰਮੈਨ ਜਤਿੰਦਰ ਜੈ ਮਿਨਹਾਸ ਵੱਲੋਂ ਗੁਰੂ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਅਰਦਾਸ ਉਪਰੰਤ ਮੁਫਤ ਬੂਟੇ ਵੰਡਣ ਲਈ ਪਿੰਡ ਡਰੋਲੀ ਕਲਾਂ ’ਚ ਨਰਸਰੀ ਦੀ ਰਸਮੀ ਸ਼ੁਰੂਆਤ ਕੀਤੀ ਹੋਈ। ਇਸ ਮੌਕੇ ਸੰਤ ਮਨਮੋਹਨ ਸਿੰਘ ਡੇਰਾ ਮਾਣਕੋ ਜੱਬੜ ਵਾਲੇ ਤੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਨੇ ਰੁੱਖ ਲਗਾ ਕੇ ਉਦਘਾਟਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜਤਿੰਦਰ ਮਿਨਹਾਸ ਕੈਨੇਡਾ ’ਚ ਰਹਿਣ ਦੇ ਬਾਵਜੂਦ ਆਪਣੇ ਇਲਾਕੇ ਅੰਦਰ ਵੀ ਜ਼ਰੂਰੀ ਸਹੂਲਤਾਂ ’ਚ ਸੁਧਾਰ ਕਰਕੇ ਮਹੱਤਵਪੂਰਨ ਸੇਵਾ ਕਰ ਰਹੇ ਹਨ। ਇਸ ਮੌਕੇ ਸੰਸਥਾ ਦੇ ਮੈਨੇਜਰ ਤੇ ਪ੍ਰੋਜੈਕਟ ਇੰਚਾਰਜ ਅਕਸ਼ੈਦੀਪ ਸ਼ਰਮਾ ਤੇ ਗੁਰਦੀਪ ਸਿੰਘ ਕਾਲਰਾ ਨੇ ਐਲਾਨ ਕੀਤਾ ਕਿ ਇਹ ਨਰਸਰੀ ਮੁਫ਼ਤ ਮੈਡੀਕੇਟਿਡ, ਫਲਾਂ ਵਾਲੇ ਤੇ ਫੁੱਲਦਾਰ ਪੌਦੇ ਆਮ ਲੋਕਾਂ ਤੱਕ ਪਹੁੰਚਾਇਆ ਕਰੇਗੀ। ਇਸ ਮੌਕੇ ਰਸ਼ਪਾਲ ਸਿੰਘ ਸਰਪੰਚ ਡਰੋਲੀ ਕਲਾਂ, ਗੁਰਦੀਪ ਸਿੰਘ ਦੀਪ, ਕਰਮ ਸਿੰਘ, ਧਰਮਪਾਲ ਲੇਸੜੀਵਾਲ, ਰਜਿੰਦਰ ਗਿੱਲ ਅਲਾਵਲਪੁਰ, ਰੋਮੇਸ਼ ਗਿੱਲ, ਕੌਂਸਲਰ ਦਵਿੰਦਰ ਸੂਰੀ, ਪੰਕਜ ਕੁਮਾਰ ਹਨੀ ਭੱਟੀ, ਇੰਦਰਜੀਤ ਭੱਟੀ, ਜਿੰਦ ਪਾਲ, ਸੁਵੇਗ ਸਿੰਘ, ਪਰਵੀਨ ਕੁਮਾਰ, ਬਲਵੰਤ ਸਿੰਘ ਬਿੱਟੂ ਤੇ ਹੋਰ ਵੀ ਮੌਜੂਦ ਸਨ।