- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਫੋਕਲ

ਜਾਸ, ਜਲੰਧਰ : ਫੋਕਲ ਪੁਆਇੰਟ ਸਥਿਤ ਅਦਾਰਾ ਜਾਗਰਣ ਦੇ ਪ੍ਰੈੱਸ ਕੰਪਲੈਕਸ ’ਚ ਵੀਰਵਾਰ ਨੂੰ ਸਟਾਫ਼ ਮੈਂਬਰਾਂ ਦੀ ਸਿਹਤ ਜਾਂਚ ਲਈ ਮੁਫ਼ਤ ਮੈਡੀਕਲ ਕੈਂਪ ਰਤਨ ਹਸਪਤਾਲ ਵੱਲੋਂ ਲਾਇਆ ਗਿਆ। ਹਸਪਤਾਲ ਦੇ ਐੱਮਡੀ ਡਾ. ਬਲਰਾਜ ਗੁਪਤਾ ਦੀ ਅਗਵਾਈ ਹੇਠ ਡਾ. ਕੋਮਲ ਜਾਇਸਵਾਲ, ਡਾ. ਸੰਦੀਪ ਸਿੰਘ, ਗੁਰੂ ਪ੍ਰਕਾਸ਼, ਨੇਹਾ, ਪ੍ਰਵੀਨ ਤੇ ਜੈਸਮੀਨ ਦੀ ਟੀਮ ਨੇ ਸਟਾਫ਼ ਮੈਂਬਰਾਂ ਦੀ ਜਾਂਚ ਕੀਤੀ। ਕੈਂਪ ਦੌਰਾਨ ਦਿਲ ਦੀ ਸਿਹਤ, ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ। ਜਾਂਚ ’ਚ ਪਹਿਲੀ ਵਾਰ ਬਿਮਾਰੀ ਸਾਹਮਣੇ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ ਤੇ ਪਰਹੇਜ਼ ਬਾਰੇ ਸਲਾਹ ਦਿੱਤੀ ਗਈ। ਟੀਮ ਨੇ ਜਾਂਚ ਰਿਪੋਰਟ ਦੇ ਆਧਾਰ ’ਤੇ ਦਵਾਈਆਂ ਦੇ ਨਾਲ-ਨਾਲ ਖਾਣ-ਪੀਣ, ਰੋਜ਼ਾਨਾ ਦੀ ਜੀਵਨ-ਸ਼ੈਲੀ ਅਤੇ ਨਿਯਮਤ ਜਾਂਚ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ।
ਇਸ ਮੌਕੇ ਡਾ. ਬਲਰਾਜ ਗੁਪਤਾ ਨੇ ਦਿਲ ਦੀਆਂ ਬਿਮਾਰੀਆਂ, ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦੇ ਕਾਰਨਾਂ, ਬਚਾਅ ਤੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਦਲਦੀ ਜੀਵਨ-ਸ਼ੈਲੀ, ਤਣਾਅ, ਬੇਤਰਤੀਬ ਖਾਣ-ਪੀਣ, ਸਰੀਰਕ ਸਰਗਰਮੀ ਦੀ ਘਾਟ ਤੇ ਪੂਰੀ ਨੀਂਦ ਨਾ ਲੈਣਾ ਇਨ੍ਹਾਂ ਬਿਮਾਰੀਆਂ ਦੇ ਮੁੱਖ ਕਾਰਨ ਹਨ। ਸਮੇਂ ਸਿਰ ਜਾਂਚ ਅਤੇ ਸਹੀ ਪਰਹੇਜ਼ ਨਾਲ ਇਨ੍ਹਾਂ ’ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਡਾ. ਗੁਪਤਾ ਨੇ ਸਟਾਫ਼ ਨੂੰ ਨਮਕ ਤੇ ਖੰਡ ਦੀ ਵਰਤੋਂ ਘਟਾਉਣ, ਤਲੇ-ਭੁੰਨੇ ਤੇ ਜੰਕ ਫੂਡ ਤੋਂ ਪਰਹੇਜ਼ ਕਰਨ, ਹਰ ਰੋਜ਼ ਘੱਟੋ-ਘੱਟ 30 ਮਿੰਟ ਸੈਰ ਜਾਂ ਕਸਰਤ ਕਰਨ ਤੇ ਸਿਗਰਟਨੋਸ਼ੀ ਤੇ ਸ਼ਰਾਬ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਸਮੇਂ-ਸਮੇਂ ’ਤੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਕਰਵਾਉਣ ਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਵਿਚਾਲੇ ਨਾ ਛੱਡਣ ਦੀ ਸਲਾਹ ਦਿੱਤੀ। ਕੈਂਪ ਵਿਚ ਸਟਾਫ਼ ਮੈਂਬਰਾਂ ਨੇ ਹਸਪਤਾਲ ਦੀ ਟੀਮ ਦਾ ਧੰਨਵਾਦ ਕੀਤਾ।